ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਪਤੀ ਰਾਜ ਕੁੰਦਰਾ ਨੂੰ ਲੁੱਕਆਊਟ ਸਰਕੂਲਰ ਜਾਰੀ, ਜਾਣੋ ਮਾਮਲਾ

ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਪਤੀ ਰਾਜ ਕੁੰਦਰਾ ਨੂੰ ਲੁੱਕਆਊਟ ਸਰਕੂਲਰ ਜਾਰੀ, ਜਾਣੋ ਮਾਮਲਾ

ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਪਤੀ ਰਾਜ ਕੁੰਦਰਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੁੰਬਈ ਪੁਲਸ ਨੇ ਹੁਣ ਅਦਾਕਾਰਾ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ।

ਕ੍ਰਾਈਮ ਬ੍ਰਾਂਚ ਨੇ ਜਾਰੀ ਕੀਤਾ ਸਰਕੂਲਰ

ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦਿੰਦੇ ਹੋਏ, ਇੱਕ ਅਧਿਕਾਰੀ ਨੇ ਕਿਹਾ ਕਿ ਮੁੰਬਈ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਇਹ ਲੁੱਕ ਆਊਟ ਸਰਕੂਲਰ ਇਸ ਲਈ ਜਾਰੀ ਕੀਤਾ ਹੈ ਕਿਉਂਕਿ ਇਹ ਜੋੜਾ ਅਕਸਰ ਅੰਤਰਰਾਸ਼ਟਰੀ ਯਾਤਰਾ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਅਤੇ ਉਸਦੇ ਪਤੀ ਵਿਰੁੱਧ 14 ਅਗਸਤ ਨੂੰ ਜੁਹੂ ਪੁਲਸ ਸਟੇਸ਼ਨ ਵਿੱਚ ਇੱਕ ਕਾਰੋਬਾਰੀ ਨਾਲ ਕਰਜ਼ਾ-ਨਿਵੇਸ਼ ਸੌਦੇ ਵਿੱਚ ਲਗਭਗ 60 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਲੁੱਕਆਊਟ ਸਰਕੂਲਰ ਇੱਕ ਪ੍ਰਣਾਲੀ ਹੈ, ਜਿਸ ਵਰਤੋਂ ਆਮ ਤੌਰ 'ਤੇ ਇਮੀਗ੍ਰੇਸ਼ਨ ਅਤੇ ਸਰਹੱਦੀ ਨਿਯੰਤਰਣ ਚੌਕੀਆਂ ਨੂੰ ਅਲਰਟ ਜਾਰੀ ਕਰਕੇ ਕਿਸੇ ਵਿਅਕਤੀ ਨੂੰ ਦੇਸ਼ ਛੱਡਣ ਤੋਂ ਰੋਕਣ ਜਾਂ ਉਸਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਕੀਤਾ ਜਾਂਦਾ ਹੈ।