ਅਦਾਕਾਰਾ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਸੰਤ ਪ੍ਰੇਮਾਨੰਦ ਨੂੰ ਦਿੱਤਾ ਅਨੋਖਾ ਆਫ਼ਰ

ਰਾਜ ਕੁੰਦਰਾ ਨੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਅਜਿਹਾ ਪ੍ਰਸਤਾਵ ਦਿੱਤਾ ਕਿ ਉਹ ਵੀ ਹੈਰਾਨ ਰਹਿ ਗਏ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵ੍ਰਿੰਦਾਵਨ ਸਥਿਤ ਸੰਤ ਪ੍ਰੇਮਾਨੰਦ ਜੀ ਮਹਾਰਾਜ ਦੇ ਆਸ਼ਰਮ ਪਹੁੰਚੀ। ਉਹ ਆਪਣੇ ਪਤੀ ਰਾਜ ਕੁੰਦਰਾ ਨਾਲ ਆਸ਼ਰਮ ਆਈ ਸੀ। ਇਸ ਦੌਰਾਨ ਰਾਜ ਕੁੰਦਰਾ ਨੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਅਜਿਹਾ ਪ੍ਰਸਤਾਵ ਦਿੱਤਾ ਕਿ ਉਹ ਵੀ ਹੈਰਾਨ ਰਹਿ ਗਏ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨਾਲ ਸੰਤ ਪ੍ਰੇਮਾਨੰਦ ਦੇ ਆਸ਼ਰਮ ਜਾਂਦੀ ਰਹਿੰਦੀ ਹੈ।

ਖਾਸ ਗੱਲਬਾਤ ਦੌਰਾਨ ਦਿੱਤਾ ਇਹ ਪ੍ਰਸਤਾਵ

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਆਸ਼ਰਮ 'ਚ ਮੁਲਾਕਾਤ ਤੋਂ ਬਾਅਦ ਨਿੱਜੀ ਤੌਰ 'ਤੇ ਇੱਕ ਖਾਸ ਗੱਲਬਾਤ ਕੀਤੀ। ਸੂਤਰਾਂ ਰਾਹੀਂ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਇਸ ਗੱਲਬਾਤ ਦੌਰਾਨ ਰਾਜ ਕੁੰਦਰਾ ਨੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਆਪਣੀ ਕਿਡਨੀ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਉਹ ਆਪਣੀ ਕਿਡਨੀ ਤੁਹਾਨੂੰ ਨੂੰ ਦੇਣਾ ਚਾਹੁੰਦੇ ਹਨ।

ਸੰਤ ਪ੍ਰੇਮਾਨੰਦ ਮਹਾਰਾਜ ਨੇ ਕੀਤਾ ਇਨਕਾਰ

ਸੰਤ ਪ੍ਰੇਮਾਨੰਦ ਮਹਾਰਾਜ ਨੇ ਰਾਜ ਕੁੰਦਰਾ ਦੇ ਪ੍ਰਸਤਾਵ ਨੂੰ ਨਿਮਰਤਾ ਨਾਲ ਠੁਕਰਾ ਦਿੱਤਾ। ਉਨ੍ਹਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਤੁਸੀਂ ਸਿਹਤਮੰਦ ਰਹੋ, ਇਹ ਮੇਰੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨੇ ਸੰਤ ਪ੍ਰੇਮਾਨੰਦ ਮਹਾਰਾਜ ਨੂੰ ਕਿਡਨੀ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਹਾਲਾਂਕਿ, ਸੰਤ ਪ੍ਰੇਮਾਨੰਦ ਇਨ੍ਹਾਂ ਪ੍ਰਸਤਾਵਾਂ ਨੂੰ ਠੁਕਰਾ ਰਹੇ ਹਨ। ਪ੍ਰੇਮਾਨੰਦ ਮਹਾਰਾਜ ਨੇ ਕਿਹਾ ਕਿ ਪਰਮਾਤਮਾ ਨੇ ਜਿੰਨੇ ਸਾਹ ਦਿੱਤੇ ਹਨ, ਉਹ ਕਾਫ਼ੀ ਹਨ।