ਪੰਜਾਬੀ ਅਦਾਕਾਰਾ ਅੰਸ਼ੂ ਸਾਹਨੀ ਨੇ ਪੋਸਟ ਸਾਂਝੀ ਕਰ ਇੰਡਸਟਰੀ 'ਤੇ ਕੱਢੀ ਭੜਾਸ, ਕਿਹਾ...

ਅਦਾਕਾਰਾ ਨੇ ਪਾਲੀਵੁੱਡ ਇੰਡਸਟਰੀ ਨੂੰ ਕਾਫ਼ੀ ਹਿੱਟ ਫ਼ਿਲਮਾਂ ਦਿੱਤੀਆਂ ਹਨ। ਦੱਸ ਦਈਏ ਕਿ ਅਦਾਕਾਰਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਨਾਲ ਉਹ ਸੁਰਖੀਆਂ 'ਚ ਆ ਗਈ ਹੈ।

 ਅੰਸ਼ੂ ਸਾਹਨੀ 'ਕੈਰੀ ਆਨ ਜੱਟਾ' ਵਰਗੀ ਸੁਪਰਹਿੱਟ ਪੰਜਾਬੀ ਫਿਲਮ ਸਮੇਤ ਕਈ ਪੰਜਾਬੀ ਫਿਲਮਾਂ 'ਚ ਅਭਿਨੈ ਕਰ ਚੁੱਕੀ ਹੈ ਅਤੇ ਇਕ ਪੰਜਾਬੀ ਮਨੋਰੰਜਕ ਸ਼ੋਅ 'ਪ੍ਰੀਤੋ ਟਾਪ 10' ਰਾਹੀਂ 'ਪ੍ਰੀਤੋ' ਦੇ ਨਾਂ ਨਾਲ ਮਸ਼ਹੂਰ ਹੈ। ਅਦਾਕਾਰਾ ਨੇ ਪਾਲੀਵੁੱਡ ਇੰਡਸਟਰੀ ਨੂੰ ਕਾਫ਼ੀ ਹਿੱਟ ਫ਼ਿਲਮਾਂ ਦਿੱਤੀਆਂ ਹਨ। ਦੱਸ ਦਈਏ ਕਿ ਅਦਾਕਾਰਾ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ ਨਾਲ ਉਹ ਸੁਰਖੀਆਂ 'ਚ ਆ ਗਈ ਹੈ।


ਦੱਸਣਯੋਗ ਹੈ ਕਿ ਭੂਟਾਨੀ ਫਿਲਮਫੇਅਰ ਐਵਾਰਡ ਪੰਜਾਬੀ 2025 ਸ਼ੋਅ ਦਾ ਹਿੱਸਾ ਬਣਨ ਵਾਲੇ ਸਿਤਾਰਿਆਂ 'ਤੇ ਅਦਾਕਾਰਾ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਪੰਜਾਬੀ ਕਲਾਕਾਰ ਜਸਵਿੰਦਰ ਭੱਲਾ ਨਾਲ ਆਪਣੀ ਅਤੇ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ਅੱਜ ਆ ਦੇਖ ਕੇ ਦੁੱਖ ਲੱਗਾ ਕਿ ਸਾਡੀ ਇੰਡਸਟਰੀ ਕਿੰਨੀ Fake ਆ ਪਰ ਉਨ੍ਹਾਂ ਨੂੰ ਸੈਲਿਊਟ ਗਿੱਪੀ ਗਰੇਵਾਲ ਪਾਜ਼ੀ ਅਤੇ ਗੁਰਪ੍ਰੀਤ ਘੁੱਗੀ ਪਾਜ਼ੀ ਜਿਨ੍ਹਾਂ ਨੇ ਘੱਟੋ ਘੱਟ ਜਸਵਿੰਦਰ ਭੱਲਾ ਅੰਕਲ ਲਈ ਸੱਚਾ ਪਿਆਰ ਅਤੇ ਸਤਿਕਾਰ ਦਿਖਾਇਆ। ਬਾਕੀ ਜੋ ਸਭ ਐਵਾਰਡ ਸ਼ੋਅ 'ਚ ਤੁਰੇ ਫਿਰਦੇ ਸੀ ਮੁਆਫ਼ ਕਰਨਾ ਘੱਟੋ ਘੱਟ ਐਕਟਰਜ਼ ਦਾ ਜਾਣਾ ਨਹੀਂ ਬਣਦਾ...ਮਿਸ ਯੂ ਸੋ ਮੱਚ ਚਾਚਾ!!!