BCCI ਨੇ ਵਿਸ਼ਵ ਕੱਪ 2025 ਲਈ ਮਹਿਲਾ ਟੀਮ ਦਾ ਕੀਤਾ ਐਲਾਨ

ਮਹਿਲਾ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਸਾਂਝੇ ਤੌਰ 'ਤੇ ਕਰਨਗੇ ਅਤੇ ਹੁਣ ਇਸ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ।

ਮਹਿਲਾ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਭਾਰਤ ਅਤੇ ਸ਼੍ਰੀਲੰਕਾ ਸਾਂਝੇ ਤੌਰ 'ਤੇ ਕਰਨਗੇ ਅਤੇ ਹੁਣ ਇਸ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ ਜਦਕਿ ਉਪ-ਕਪਤਾਨ ਦੀ ਜ਼ਿੰਮੇਵਾਰੀ ਸਮ੍ਰਿਤੀ ਮੰਧਾਨਾ ਨੂੰ ਦਿੱਤੀ ਗਈ ਹੈ।

ਸ਼ੇਫਾਲੀ ਵਰਮਾ ਨੂੰ ਟੀਮ 'ਚ ਨਹੀਂ ਮਿਲਿਆ ਜਗ੍ਹਾ

ਭਾਰਤੀ ਟੀਮ ਦੀ ਸਟਾਰ ਓਪਨਰ ਸ਼ੇਫਾਲੀ ਵਰਮਾ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ। ਉਸ ਨੂੰ ਇੰਗਲੈਂਡ ਦੌਰੇ 'ਤੇ ਮੌਕਾ ਦਿੱਤਾ ਗਿਆ ਸੀ ਪਰ ਉਸਦਾ ਪ੍ਰਦਰਸ਼ਨ ਉਮੀਦਾਂ 'ਤੇ ਖਰਾ ਨਹੀਂ ਉਤਰਿਆ, ਜਿਸ ਕਾਰਨ ਉਸ ਨੂੰ ਵਿਸ਼ਵ ਕੱਪ ਟੀਮ ਤੋਂ ਬਾਹਰ ਕਰ ਦਿੱਤਾ ਗਿਆ।

ਮਹਿਲਾ ਵਨਡੇ ਵਿਸ਼ਵ ਕੱਪ 2025 ਲਈ ਭਾਰਤੀ ਟੀਮ

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਪ੍ਰਤੀਕਾ ਰਾਵਲ, ਹਰਲੀਨ ਦਿਓਲ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰੇਣੂਕਾ ਸਿੰਘ ਠਾਕੁਰ, ਅਰੁੰਧਤੀ ਰੈੱਡੀ, ਰਿਚਾ ਘੋਸ਼ (ਵਿਕਟਕੀਪਰ), ਕ੍ਰਾਂਤੀ ਗੌਡ, ਸਯਾਲੀ ਸਤਘਰੇ, ਰਾਧਾ ਯਾਦਵ, ਸ਼੍ਰੀ ਚਰਨੀ, ਯਸਤਿਕਾ ਭਾਟੀਆ (ਵਿਕਟਕੀਪਰ), ਸਨੇਹ

ਭਾਰਤ ਦਾ ਵਿਸ਼ਵ ਕੱਪ ਸ਼ਡਿਊਲ

ICC ਮਹਿਲਾ ਵਿਸ਼ਵ ਕੱਪ 2025 'ਚ, ਭਾਰਤ ਆਪਣਾ ਪਹਿਲਾ ਮੈਚ 30 ਸਤੰਬਰ ਨੂੰ ਸ਼੍ਰੀਲੰਕਾ ਵਿਰੁੱਧ ਖੇਡੇਗਾ। ਇਸ ਤੋਂ ਬਾਅਦ, ਟੀਮ 5 ਅਕਤੂਬਰ ਨੂੰ ਪਾਕਿਸਤਾਨ ਦਾ ਸਾਹਮਣਾ ਕਰੇਗੀ। ਭਾਰਤ 9 ਅਕਤੂਬਰ ਨੂੰ ਦੱਖਣੀ ਅਫਰੀਕਾ, 12 ਅਕਤੂਬਰ ਨੂੰ ਆਸਟ੍ਰੇਲੀਆ, 19 ਅਕਤੂਬਰ ਨੂੰ ਇੰਗਲੈਂਡ, 23 ਅਕਤੂਬਰ ਨੂੰ ਨਿਊਜ਼ੀਲੈਂਡ ਅਤੇ 26 ਅਕਤੂਬਰ ਨੂੰ ਬੰਗਲਾਦੇਸ਼ ਵਿਰੁੱਧ ਖੇਡੇਗਾ।