ਵਿੱਤ ਮੰਤਰਾਲੇ ਦੇ ਡਿਪਟੀ ਸੈਕਟਰੀ ਨੂੰ BMW ਕਾਰ ਨੇ ਮਾਰੀ ਟੱਕਰ, ਮੌਤ

ਇਸ ਹਾਦਸੇ ਵਿਚ ਨਵਜੋਤ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਹਨਾਂ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੈ, ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।

ਦਿੱਲੀ ਦੇ ਛਾਉਣੀ ਮੈਟਰੋ ਸਟੇਸ਼ਨ ਨੇੜੇ ਇੱਕ BMW ਕਾਰ ਦੀ ਟੱਕਰ ਨਾਲ ਵਿੱਤ ਮੰਤਰਾਲੇ ਦੇ ਇੱਕ ਅਧਿਕਾਰੀ ਦੀ ਮੌਤ ਹੋ ਗਈ। ਅਧਿਕਾਰੀ ਦੀ ਪਛਾਣ ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਡਿਪਟੀ ਸੈਕਟਰੀ ਨਵਜੋਤ ਸਿੰਘ ਵਜੋਂ ਹੋਈ ਹੈ। ਨਵਜੋਤ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਜਾ ਰਿਹਾ ਸੀ ਜਦੋਂ ਇੱਕ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਨਵਜੋਤ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਹਨਾਂ ਦੀ ਪਤਨੀ ਗੰਭੀਰ ਰੂਪ ਵਿਚ ਜ਼ਖਮੀ ਹੈ, ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ 'ਚ ਪਹੁੰਚੀਆਂ ਮੈਡੀਕਲ ਟੀਮਾਂ!

ਮ੍ਰਿਤਕ ਦੇ ਪੁੱਤਰ ਨਵਨੂਰ ਸਿੰਘ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਉਸ ਦੇ ਪਿਤਾ ਨੂੰ ਕਿਸੇ ਵੱਡੇ ਸੁਪਰਸਪੈਸ਼ਲਿਟੀ ਹਸਪਤਾਲ ਜਾਂ ਏਮਜ਼ ਵਰਗੇ ਸੰਸਥਾਨ ਵਿੱਚ ਲਿਜਾਣ ਦੀ ਬਜਾਏ 20 ਕਿਲੋਮੀਟਰ ਦੂਰ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਜ਼ਰੂਰੀ ਸਹੂਲਤਾਂ ਉਪਲਬਧ ਨਹੀਂ ਸਨ। ਉਨ੍ਹਾਂ ਕਿਹਾ ਕਿ ਉਸ ਦੇ ਪਾਪਾ ਨੂੰ ਐਂਬੂਲੈਂਸ ਦੀ ਬਜਾਏ ਡਿਲੀਵਰੀ ਵੈਨ ਵਿੱਚ ਲਿਜਾਇਆ ਗਿਆ ਅਤੇ ਸਹੀ ਇਲਾਜ ਨਾ ਹੋਣ ਕਾਰਨ ਪਿਤਾ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- UPI ਯੂਜ਼ਰਾਂ ਲਈ ਖੁਸ਼ਖਬਰੀ: ਨਵੇਂ ਨਿਯਮ ਲਾਗੂ, ਭੁਗਤਾਨ ਹੋਵੇਗਾ ਹੋਰ ਆਸਾਨ

ਪੁਲਸ ਨੇ ਕਾਰ ਅਤੇ ਮੋਟਰਸਾਈਕਲ ਦੋਵਾਂ ਨੂੰ ਕੀਤਾ ਜ਼ਬਤ

ਪੁਲਸ ਅਨੁਸਾਰ ਹਾਦਸੇ ਤੋਂ ਬਾਅਦ BMW ਕਾਰ ਅਤੇ ਮੋਟਰਸਾਈਕਲ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਕਾਰ ਚਲਾ ਰਹੀ ਔਰਤ ਅਤੇ ਉਸ ਦਾ ਪਤੀ ਵੀ ਜ਼ਖਮੀ ਹੋ ਗਏ ਹਨ। ਦੋਵੇਂ ਹਸਪਤਾਲ ਵਿੱਚ ਦਾਖਲ ਹਨ। ਪੁਲਸ ਅਨੁਸਾਰ ਦੋਵਾਂ ਦੇ ਬਿਆਨ ਦਰਜ ਕੀਤੇ ਜਾਣਗੇ।