ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਲਈ ਰੋਜ਼ਾਨਾ ਕਰੋ ਇਹ ਕਸਰਤਾਂ

ਸਰਵਾਈਕਲ ਦਰਦ ਦੀ ਸਮੱਸਿਆ ਲੋਕਾਂ ’ਚ ਬਹੁਤ ਆਮ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਤੁਹਾਡੀ ਸਰਵਾਈਕਲ ਸਪਾਈਨ, ਜੋ ਕਿ ਧੌਣ ’ਚ ਮੌਜੂਦ ਹੁੰਦੀ ਹੈ, ’ਚ ਅਕੜਾਅ, ਮੋਢਿਆਂ ਤੇ ਧੌਣ ’ਚ ਦਰਦ ਹੋਣ ਲੱਗਦਾ ਹੈ।

ਸਰਵਾਈਕਲ ਦੇ ਕਾਰਨ ਧੌਣ ਵਿੱਚ ਦਰਦ ਅਤੇ ਚੱਕਰ ਆਉਣ ਦੀ ਸਮੱਸਿਆ ਹੁੰਦੀ ਹੈ।ਸਰਵਾਈਕਲ ਦਰਦ ਤੋਂ ਰਾਹਤ ਪਾਉਣ ਲਈ ਕਸਰਤ ਕਰਨੀ ਚਾਹੀਦੀ ਹੈ। ਸਰਵਾਈਕਲ ਦਰਦ ਦੀ ਸਮੱਸਿਆ ਲੋਕਾਂ ’ਚ ਬਹੁਤ ਆਮ ਹੈ। ਇਹ ਸਮੱਸਿਆ ਉਦੋਂ ਹੁੰਦੀ ਹੈ, ਜਦੋਂ ਤੁਹਾਡੀ ਸਰਵਾਈਕਲ ਸਪਾਈਨ, ਜੋ ਕਿ ਧੌਣ ’ਚ ਮੌਜੂਦ ਹੁੰਦੀ ਹੈ, ’ਚ ਅਕੜਾਅ, ਮੋਢਿਆਂ ਤੇ ਧੌਣ ’ਚ ਦਰਦ ਹੋਣ ਲੱਗਦਾ ਹੈ। ਇਸ ਕਾਰਨ ਤੁਹਾਡੀ ਰੀੜ੍ਹ ਦੀ ਹੱਡੀ ਵੀ ਪ੍ਰਭਾਵਿਤ ਹੁੰਦੀ ਹੈ। ਸਰਵਾਈਕਲ ਸਿਰ ਦਰਦ ਦੀ ਸਮੱਸਿਆ ਲੰਮੇ ਸਮੇਂ ਤੱਕ ਇਕੋ ਸਥਿਤੀ ’ਚ ਬੈਠਣ ਜਾਂ ਸੌਣ ਨਾਲ ਹੁੰਦੀ ਹੈ। ਨਾਲ ਹੀ, ਜੇਕਰ ਕਿਸੇ ਨੂੰ ਪਹਿਲਾਂ ਹੀ ਇਹ ਸਮੱਸਿਆ ਹੈ ਤਾਂ ਉਸੇ ਸਥਿਤੀ ’ਚ ਬੈਠਣ ਜਾਂ ਲੇਟਣ ਨਾਲ ਸਥਿਤੀ ਵਿਗੜ ਸਕਦੀ ਹੈ।

ਕੀ ਤੁਸੀਂ ਜਾਣਦੇ ਹੋ ਕਿ ਸਰਵਾਈਕਲ ਤੋਂ ਛੁਟਕਾਰਾ ਪਾਉਣ ਲਈ ਕੁਝ ਸਾਧਾਰਨ ਕਸਰਤਾਂ ਕਰਨਾ ਬਹੁਤ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ? ਕਈ ਕਸਰਤਾਂ ਹਨ, ਜੋ ਤੁਹਾਨੂੰ ਸਰਵਾਈਕਲ ਦੇ ਦਰਦ ਤੋਂ ਰਾਹਤ ਪ੍ਰਦਾਨ ਕਰ ਸਕਦੀਆਂ ਹਨ। ਇਸ ਲੇਖ ’ਚ ਅਸੀਂ ਤੁਹਾਨੂੰ ਸਰਵਾਈਕਲ ਦੀਆਂ 5 ਆਸਾਨ ਕਸਰਤਾਂ ਦੱਸਣ ਜਾ ਰਹੇ ਹਾਂ–

1. ਧੌਣ ਦੀ ਕਸਰਤ

ਇਸ ਦਰਦ ਨੂੰ ਘੱਟ ਕਰਨ ਲਈ ਧੌਣ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ ਵਿਚ ਕਰੋ। ਇਸ ਤੋਂ ਬਾਅਦ ਧੌਣ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ। ਇਸ ਨੂੰ 8-10 ਵਾਰ ਦੁਹਰਾਓ।

2. ਧੌਣ ਨੂੰ ਖੱਬੇ ਤੇ ਸੱਜੇ ਝੁਕਾਓ

ਤੁਹਾਨੂੰ ਸਿੱਧਾ ਖੜ੍ਹਾ ਹੋਣਾ ਹੈ, ਇਸ ਤੋਂ ਬਾਅਦ ਧੌਣ ਨੂੰ ਪਹਿਲਾਂ ਖੱਬੇ ਪਾਸੇ, ਫਿਰ ਉਸੇ ਤਰ੍ਹਾਂ ਸੱਜੇ ਪਾਸੇ ਝੁਕਾਓ। ਹਰੇਕ ਪਾਸੇ ਨੂੰ ਘੱਟੋ-ਘੱਟ 5 ਸਕਿੰਟਾਂ ਲਈ ਫੜੀ ਰੱਖੋ। ਫਿਰ ਆਮ ਸਥਿਤੀ ’ਤੇ ਵਾਪਸ ਆਓ, ਇਸ ਨੂੰ 5-8 ਵਾਰ ਦੁਹਰਾਓ।

3. ਮੋਢਿਆਂ ਨੂੰ ਘੁਮਾਓ

ਸਿੱਧੇ ਖੜ੍ਹੇ ਰਹੋ ਤੇ ਆਪਣੇ ਮੋਢੇ ਤੇ ਧੌਣ ਨੂੰ ਸਿੱਧਾ ਰੱਖੋ। ਹੁਣ ਆਪਣੇ ਮੋਢਿਆਂ ਨੂੰ ਸਰਕੂਲਰ ਮੋਸ਼ਨ ’ਚ ਘੁਮਾਓ। 5 ਵਾਰ ਅੱਗੇ ਘੁਮਾਓ, ਫਿਰ ਉਲਟ ਦਿਸ਼ਾ ’ਚ 5 ਵਾਰ ਘੁਮਾਓ। ਇਸ ਨੂੰ 8-10 ਵਾਰ ਦੁਹਰਾਓ।

4. ਧੌਣ ਨੂੰ ਹਿਲਾਏ ਬਿਨਾਂ ਪਾਸੇ ਵੱਲ ਝੁਕੋ

ਸਿੱਧੇ ਖੜ੍ਹੇ ਹੋਵੋ ਤੇ ਆਪਣੇ ਹੱਥਾਂ ਨੂੰ ਆਪਣੇ ਸਿਰ ਦੇ ਉੱਪਰ ਰੱਖੋ। ਹੁਣ ਧੌਣ ਨੂੰ ਮੋੜੇ ਬਿਨਾਂ ਹੌਲੀ-ਹੌਲੀ ਸੱਜੇ ਪਾਸੇ ਝੁਕੋ, ਆਮ ਆਸਣ ’ਤੇ ਵਾਪਸ ਆਓ, ਫਿਰ ਖੱਬੇ ਪਾਸੇ ਝੁਕੋ। ਇਸ ਨੂੰ 8-10 ਵਾਰ ਦੁਹਰਾਓ।

5. ਚੇਅਰ ਟਵਿਸਟ

ਪਹਿਲਾਂ ਆਪਣੀ ਪਿੱਠ ਸਿੱਧੀ ਕਰਕੇ ਕੁਰਸੀ ’ਤੇ ਬੈਠੋ, ਫਿਰ ਆਪਣੇ ਖੱਬੇ ਹੱਥ ਨੂੰ ਆਪਣੇ ਸੱਜੇ ਗੋਡੇ ’ਤੇ ਰੱਖਦਿਆਂ ਆਪਣੇ ਮੋਢਿਆਂ ਨੂੰ ਸੱਜੇ ਪਾਸੇ ਖਿੱਚੋ। ਹੌਲੀ-ਹੌਲੀ ਪਿੱਛੇ ਨੂੰ ਸਿੱਧਾ ਕਰੋ ਤੇ ਦੂਜੇ ਹੱਥ ਤੇ ਗੋਡੇ ਨਾਲ ਉਸੇ ਤਰ੍ਹਾਂ ਦੁਹਰਾਓ।

6. ਗਰਮ ਪਾਣੀ ਨਾਲ ਸੇਕ ਦਿਓ

ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ 'ਚ ਦਰਦ ਹੋਣ ਲਗਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਦੇ ਬਾਅਦ ਗਰਮ ਪਾਣੀ ਨਾਲ ਧੌਣ ਦੀ ਸਿੰਕਾਈ ਕਰੋ। ਸਿੰਕਾਈ ਦੇ ਤੁਰੰਤ ਬਾਅਦ ਖੁੱਲੀ ਹਵਾ 'ਚ ਨਾ ਜਾਓ।