ਨਰਾਤਿਆਂ ਦੇ ਵਰਤਾਂ ਦੌਰਾਨ ਖਾਓ ਇਹ ਚੀਜ਼ਾਂ, ਭਾਰ ਘਟਾਉਣ ਵਿੱਚ ਮਿਲੇਗੀ ਮਦਦ

ਨਰਾਤੇ ਸਿਰਫ਼ ਧਾਰਮਿਕ ਪੱਖ ਤੋਂ ਹੀ ਨਹੀਂ, ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਵੀ ਵਧੀਆ ਮੌਕਾ ਹੁੰਦਾ ਹੈ। ਵਰਤ ਰੱਖਣ ਦੌਰਾਨ ਜੇਕਰ ਸਹੀ ਖੁਰਾਕ ਚੁਣੀ ਜਾਵੇ ਤਾਂ ਇਹ ਵਜ਼ਨ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ। ਆਓ ਜਾਂਦੇ ਹਾਂ ਕਿ ਉਹ 7 ਚੀਜ਼ਾਂ ਜੋ ਨਰਾਤਿਆਂ ਦੇ ਵਰਤਾਂ ਵਿੱਚ ਸ਼ਾਮਲ ਕਰਕੇ ਤੁਸੀਂ ਆਪਣਾ ਭਾਰ ਨੂੰ ਕੰਟਰੋਲ ਕਰ ਸਕਦੇ ਹੋ-

1. ਸਮਕ ਚੌਲ

ਸਮਕ ਚੌਲਾਂ 'ਚ ਕਾਰਬਸ ਘੱਟ ਅਤੇ ਫਾਈਬਰ ਵਿੱਚ ਵਧੀਆ ਹੁੰਦੇ ਹਨ। ਨਰਾਤਿਆਂ ਦੇ ਵਰਤਾਂ ਵਿੱਚ ਅਨਾਜ ਖਾਣ ਦੀ ਮਨਾਹੀ ਹੁੰਦੀ ਹੈ। ਅਜਿਹੇ ਵਿੱਚ ਵਰਤ ਦੌਰਾਨ ਤੁਸੀਂ ਆਪਣੇ ਭੋਜਨ ਵਿੱਚ ਸਮਕ ਚੌਲ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ, ਜੋ ਕਿ ਸਾਡੀ ਸਿਹਤ ਲਈ ਚੰਗੇ ਮੰਨੇ ਜਾਂਦੇ ਹਨ। ਵਰਤ ਦੌਰਾਨ ਤੁਸੀਂ ਸਮਕ ਚੌਲਾਂ ਤੋਂ ਡੋਸਾ, ਖੀਰ, ਪਲਾਓ ਤੇ ਡੋਕਲਾ ਆਦਿ ਬਣਾ ਸਕਦੇ ਹੋ। 

2. ਸਿੰਘਾੜੇ ਦਾ ਆਟਾ

ਸਿੰਘਾੜੇ ਦਾ ਆਟਾ ਵਜ਼ਨ ਘਟਾਉਣ ਲਈ ਸ਼ਾਨਦਾਰ ਹੈ। ਇਹ ਪਚਣ ਵਿੱਚ ਆਸਾਨ ਅਤੇ ਗਲੂਟਨ-ਫ੍ਰੀ ਹੁੰਦਾ ਹੈ।

3. ਸਾਬੂਦਾਨਾ

ਇਹ ਉਰਜਾ ਦਿੰਦਾ ਹੈ ਪਰ ਜ਼ਿਆਦਾ ਤਲਿਆ-ਭੁੰਨਿਆ ਖਾਣ ਦੀ ਬਜਾਏ ਉਬਲੇ ਸਾਬੂਦਾਨੇ ਨਾਲ ਸਬਜ਼ੀਆਂ ਮਿਲਾਕੇ ਖਾਓ।

4. ਕੁੱਟੂ ਦਾ ਆਟਾ

ਕੁੱਟੂ ਦੇ ਆਟੇ ਦੀ ਰੋਟੀ ਜਾਂ ਪਕੌੜੇ ਵਰਤ ਵਿੱਚ ਸਭ ਤੋਂ ਵਧੀਆ ਵਿਕਲਪ ਹਨ। ਇਹ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ ਕਿਉਂਕਿ ਇਹ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ।

5. ਦਹੀਂ

ਦਹੀਂ ਪ੍ਰੋਬਾਇਓਟਿਕਸ ਨਾਲ ਭਰਪੂਰ ਹੁੰਦਾ ਹੈ, ਪਚਣ ਲਈ ਵਧੀਆ ਹੈ ਅਤੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ।

6. ਫਲ

ਸੇਬ, ਪਪੀਤਾ, ਕੇਲਾ ਅਤੇ ਅਨਾਰ ਵਰਤਾਂ ਵਿੱਚ ਖਾਣ ਨਾਲ ਸਰੀਰ ਨੂੰ ਫਾਈਬਰ, ਵਿਟਾਮਿਨ ਅਤੇ ਮਿਨਰਲ ਮਿਲਦੇ ਹਨ। ਇਹ ਭਾਰ ਘਟਾਉਣ ਵਿੱਚ ਮਦਦਗਾਰ ਹਨ।

7. ਸ਼ਕਰਕੰਦੀ ਦੀ ਚਾਟ

ਇਨ੍ਹਾਂ ਨੌਂ ਦਿਨਾਂ ਦੇ ਵਰਤ ਦੌਰਾਨ, ਤੁਸੀਂ ਸ਼ਕਰਕੰਦੀ ਦੀ ਚਾਟ ਦਾ ਵੀ ਆਨੰਦ ਲੈ ਸਕਦੇ ਹੋ, ਕਿਉਂਕਿ ਸ਼ਕਰਕੰਦੀ ਭਾਰ ਘਟਾਉਣ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਸ਼ਕਰਕੰਦੀ ਵਿੱਚ ਖੁਰਾਕੀ ਫਾਈਬਰ ਹੁੰਦਾ ਹੈ, ਜੋ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਰੱਖਦਾ ਹੈ, ਜ਼ਿਆਦਾ ਖਾਣ ਤੋਂ ਰੋਕਦਾ ਹੈ।