EPFO ਨੇ ਕਰੋੜਾਂ ਮੈਂਬਰਾਂ ਦੇ ਹਿੱਤ 'ਚ ਚੁੱਕਿਆ ਵੱਡਾ ਕਦਮ, ਹੁਣ ਡੈੱਥ ਕਲੇਮ ਹੋ ਗਿਆ ਬੇਹੱਦ ਆਸਾਨ

EPFO ਦੇ ਇੱਕ ਨਵੇਂ ਸਰਕੂਲਰ ਦੇ ਅਨੁਸਾਰ, ਹੁਣ ਮ੍ਰਿਤਕ ਮੈਂਬਰ ਦੇ ਨਾਬਾਲਗ ਬੱਚਿਆਂ ਦੇ PF, ਪੈਨਸ਼ਨ ਅਤੇ ਬੀਮਾ ਦੇ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੇ ਜਾਣਗੇ।

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਪਣੇ ਸੱਤ ਕਰੋੜ ਤੋਂ ਵੱਧ ਮੈਂਬਰਾਂ ਦੇ ਹਿੱਤ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਹੁਣ EPFO ਨੇ ਮੌਤ ਦੇ ਦਾਅਵਿਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਪਹਿਲਾਂ ਨਾਲੋਂ ਵੀ ਆਸਾਨ ਬਣਾ ਦਿੱਤਾ ਹੈ। EPFO ਦੇ ਇੱਕ ਨਵੇਂ ਸਰਕੂਲਰ ਦੇ ਅਨੁਸਾਰ, ਹੁਣ ਮ੍ਰਿਤਕ ਮੈਂਬਰ ਦੇ ਨਾਬਾਲਗ ਬੱਚਿਆਂ ਦੇ PF, ਪੈਨਸ਼ਨ ਅਤੇ ਬੀਮਾ ਦੇ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾ ਕੀਤੇ ਜਾਣਗੇ। ਇਸ ਲਈ, ਪਹਿਲਾਂ ਵਾਂਗ ਗਾਰਡੀਅਨਸ਼ਿਪ ਸਰਟੀਫਿਕੇਟ ਦੀ ਲੋੜ ਨਹੀਂ ਹੋਵੇਗੀ।

ਕੀ ਹੋਇਆ ਬਦਲਾਅ

ਪਹਿਲਾਂ, ਮ੍ਰਿਤਕ ਮੈਂਬਰ ਦੇ ਪਰਿਵਾਰ ਨੂੰ ਪੈਸੇ ਪ੍ਰਾਪਤ ਕਰਨ ਲਈ ਅਦਾਲਤ ਤੋਂ ਸਰਪ੍ਰਸਤੀ ਸਰਟੀਫਿਕੇਟ ਲੈਣਾ ਪੈਂਦਾ ਸੀ, ਜਿਸ ਵਿੱਚ ਕਈ ਮਹੀਨੇ ਲੱਗ ਜਾਂਦੇ ਸਨ ਅਤੇ ਵਿੱਤੀ ਮੁਸ਼ਕਲਾਂ ਵਧਦੀਆਂ ਸਨ। ਹੁਣ EPFO ਨੇ ਇਸ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ।

ਪਹਿਲਾਂ, ਮ੍ਰਿਤਕ ਮੈਂਬਰ ਦੇ ਪਰਿਵਾਰ ਨੂੰ ਪੈਸੇ ਪ੍ਰਾਪਤ ਕਰਨ ਲਈ ਅਦਾਲਤ ਤੋਂ ਸਰਪ੍ਰਸਤੀ ਸਰਟੀਫਿਕੇਟ ਲੈਣਾ ਪੈਂਦਾ ਸੀ, ਜਿਸ ਵਿੱਚ ਕਈ ਮਹੀਨੇ ਲੱਗ ਜਾਂਦੇ ਸਨ ਅਤੇ ਵਿੱਤੀ ਮੁਸ਼ਕਲਾਂ ਵਧਦੀਆਂ ਸਨ। ਹੁਣ EPFO ਨੇ ਇਸ ਪ੍ਰਕਿਰਿਆ ਨੂੰ ਸਰਲ ਬਣਾ ਦਿੱਤਾ ਹੈ।

ਕੀ ਕਹਿੰਦਾ ਨਵਾਂ ਨਿਯਮ

- ਨਾਬਾਲਗ ਬੱਚਿਆਂ ਦੇ ਨਾਂ 'ਤੇ ਵੱਖ-ਵੱਖ ਬੈਂਕ ਖਾਤੇ ਖੋਲ੍ਹਣੇ ਹੋਣਗੇ।

- ਭੁਗਤਾਨ ਸਿੱਧਾ ਉਨ੍ਹਾਂ ਖਾਤਿਆਂ 'ਚ ਕੀਤਾ ਜਾਵੇਗਾ।

- ਫਾਰਮ 20 ਭਰ ਕੇ ਦਾਅਵਾ ਕੀਤਾ ਜਾ ਸਕੇਗਾ, ਜਿਸਨੂੰ ਨੌਮਿਨੀ, ਕਾਨੂੰਨੀ ਵਾਰਿਸ ਜਾਂ ਸਰਪ੍ਰਸਤ ਜਮ੍ਹਾ ਕਰ ਸਕਦੇ ਹਨ।

- EPFO ਦਾ ਕਹਿਣਾ ਹੈ ਕਿ ਇਸ ਬਦਲਾਅ ਦਾ ਮਕਸਦ ਪਰਿਵਾਰਾਂ ਨੂੰ ਜਲਦੀ ਹਾਲਤ ਦੇਣਾ ਅਤੇ ਬੱਚਿਆਂ ਨੂੰ ਬਿਨਾਂ ਦੇਰੀ ਦੇ ਉਨ੍ਹਾਂ ਦਾ ਹੱਕ ਦਿਵਾਉਣਾ ਹੈ।