ਸ਼ਮਸ਼ਾਨ ਘਾਟ ਵਿੱਚ ਰਹਿੰਦੇ ਪਰਿਵਾਰ ਨੂੰ ਮਿਲਿਆ ਸਹਾਰਾ, ਮਨਕੀਰਤ ਔਲਖ ਨੇ ਕੀਤੀ ਵੱਡੀ ਮਦਦ

ਜਦੋਂ ਉਹ ਇੱਕ ਪਰਿਵਾਰ ਦੇ ਕੋਲ ਪਹੁੰਚੇ ਜਿਸ ਦਾ ਘਰ-ਬਾਰ ਹੜ੍ਹ ਵਿਚ ਨਸ਼ਟ ਹੋ ਚੁੱਕਿਆ ਸੀ ਅਤੇ ਜੋ ਸ਼ਮਸ਼ਾਨ ਘਾਟ ਵਿਚ ਠਿਕਾਣਾ ਬਣਾ ਕੇ ਰਹਿ ਰਿਹਾ ਸੀ, ਤਾਂ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਸਾਹਮਣੇ ਆਇਆ। ਪਰਿਵਾਰ ਦੇ ਮੈਂਬਰ ਮਨਕੀਰਤ ਨੂੰ ਵੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ ਅਤੇ ਗਲ਼ ਲੱਗ ਕੇ ਆਪਣੇ ਦਰਦ ਦਾ ਇਜਹਾਰ ਕੀਤਾ।

ਪੰਜਾਬ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਗਏ ਹਨ। ਦਰਅਸਲ, ਹਾਲ ਹੀ ਵਿੱਚ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਉਹ ਖੁਦ ਮੈਦਾਨ ਵਿੱਚ ਉਤਰ ਪਏ। ਮਨਕੀਰਤ ਔਲਖ ਨੇ ਪੀੜਤਾਂ ਦੇ ਦਰਦ ਨੂੰ ਨੇੜੇ ਤੋਂ ਵੇਖਦੇ ਹੋਏ, ਆਪਣੇ ਹੱਥੀਂ ਨੋਟਾਂ ਦੇ ਬੰਡਲ ਵੰਡਣੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ- ਭਾਰਤ ਨੇ ਪਾਕਿਸਤਾਨ ਨੂੰ ਮੁੜ ਦਿੱਤੀ ਕਰਾਰੀ ਹਾਰ, ਅਭਿਸ਼ੇਕ-ਸ਼ੁਭਮਨ ਦੀ ਜੋੜੀ ਨੇ ਜਿੱਤਿਆ ਦਿਲ

ਇਸ ਦੌਰਾਨ, ਜਦੋਂ ਉਹ ਇੱਕ ਪਰਿਵਾਰ ਦੇ ਕੋਲ ਪਹੁੰਚੇ ਜਿਸ ਦਾ ਘਰ-ਬਾਰ ਹੜ੍ਹ ਵਿਚ ਨਸ਼ਟ ਹੋ ਚੁੱਕਿਆ ਸੀ ਅਤੇ ਜੋ ਸ਼ਮਸ਼ਾਨ ਘਾਟ ਵਿਚ ਠਿਕਾਣਾ ਬਣਾ ਕੇ ਰਹਿ ਰਿਹਾ ਸੀ, ਤਾਂ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਸਾਹਮਣੇ ਆਇਆ। ਪਰਿਵਾਰ ਦੇ ਮੈਂਬਰ ਮਨਕੀਰਤ ਨੂੰ ਵੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਏ ਅਤੇ ਗਲ਼ ਲੱਗ ਕੇ ਆਪਣੇ ਦਰਦ ਦਾ ਇਜਹਾਰ ਕੀਤਾ। ਪਰਿਵਾਰ ਦੀ ਮਜ਼ਬੂਰੀ ਅਤੇ ਦੁੱਖ ਦੇਖ ਕੇ ਮਨਕੀਰਤ ਔਲਖ ਵੀ ਗਹਿਰਾਈ ਨਾਲ ਪ੍ਰਭਾਵਿਤ ਹੋਏ। ਉਸੀ ਵੇਲੇ ਉਨ੍ਹਾਂ ਨੇ ਖੜੇ ਪੈਰ 7 ਲੱਖ ਰੁਪਏ ਦੀ ਮਦਦ ਕਰ ਦਿੱਤੀ। ਇਸ ਦਿਲ ਛੂਹਣ ਵਾਲੇ ਕਦਮ ਨੇ ਨਾ ਸਿਰਫ਼ ਉਸ ਪਰਿਵਾਰ ਨੂੰ ਸਹਾਰਾ ਦਿੱਤਾ, ਸਗੋਂ ਸਾਰੇ ਪੰਜਾਬ ਵਿੱਚ ਉਨ੍ਹਾਂ ਦੀ ਮਨੁੱਖਤਾ ਅਤੇ ਜਜ਼ਬੇ ਦੀ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮਚੀ ਹਫੜਾ- ਦਫੜੀ

ਮਨਕੀਰਤ ਔਲਖ ਦੇ ਇਸ ਕਦਮ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿੱਥੇ ਲੋਕ ਉਨ੍ਹਾਂ ਨੂੰ “ਸੱਚਾ ਸਿਤਾਰਾ” ਅਤੇ “ਲੋਕਾਂ ਦਾ ਗਾਇਕ” ਕਹਿ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਨਕੀਰਤ ਵਰਗੇ ਜਵਾਨ ਹੀ ਅਸਲੀ ਹੀਰੋ ਹਨ ਜੋ ਮੁਸੀਬਤਾਂ ਦੇ ਸਮੇਂ ਲੋਕਾਂ ਦੇ ਨਾਲ ਖੜ੍ਹਦੇ ਹਨ।