ਸਾਡੇ ਲਈ ਵੀ ਲਾੜੀ ਲੱਭ ਦਿਓ ਸਰਪੰਚ ਜੀ.... 30 ਨੌਜਵਾਨਾਂ ਨੇ ਲਿਖਿਆ ਪੱਤਰ

ਹਰ ਕੋਈ ਸਹੀ ਉਮਰ 'ਚ ਵਿਆਹ ਕਰਨਾ ਚਾਹੁੰਦਾ ਹੈ। ਜਿਵੇਂ-ਜਿਵੇਂ ਉਮਰ ਬੀਤਦੀ ਜਾਂਦੀ ਹੈ, ਵਿਆਹ ਦੇ ਪ੍ਰਸਤਾਵਾਂ ਦੀ ਗਿਣਤੀ ਵੀ ਘੱਟਦੀ ਜਾਂਦੀ ਹੈ ਪਰ ਪੰਜਾਬ ਦੇ ਮੋਗਾ 'ਚ ਛੋਟੀ ਅਤੇ ਵੱਡੀ ਉਮਰ ਦੇ ਲਾੜਿਆਂ ਨੂੰ ਦੁਲਹਨ ਨਹੀਂ ਮਿਲ ਰਹੀ।

ਹਰ ਕੋਈ ਸਹੀ ਉਮਰ 'ਚ ਵਿਆਹ ਕਰਨਾ ਚਾਹੁੰਦਾ ਹੈ। ਜਿਵੇਂ-ਜਿਵੇਂ ਉਮਰ ਬੀਤਦੀ ਜਾਂਦੀ ਹੈ, ਵਿਆਹ ਦੇ ਪ੍ਰਸਤਾਵਾਂ ਦੀ ਗਿਣਤੀ ਵੀ ਘੱਟਦੀ ਜਾਂਦੀ ਹੈ ਪਰ ਪੰਜਾਬ ਦੇ ਮੋਗਾ 'ਚ ਛੋਟੀ ਅਤੇ ਵੱਡੀ ਉਮਰ ਦੇ ਲਾੜਿਆਂ ਨੂੰ ਦੁਲਹਨ ਨਹੀਂ ਮਿਲ ਰਹੀ। ਤੰਗ ਆ ਕੇ, 30 ਕੁਆਰੇ ਲੜਕਿਆਂ ਨੇ ਸਰਪੰਚ ਨੂੰ ਇੱਕ ਪੱਤਰ ਲਿਖਿਆ। ਇਸ 'ਚ ਉਨ੍ਹਾਂ ਨੇ ਦੁਲਹਨ ਲੱਭਣ ਦੀ ਬੇਨਤੀ ਕੀਤੀ। ਇਹ ਪੱਤਰ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਗਿਆ ਹੈ।

ਨੌਜਵਾਨਾਂ ਦੇ ਵਿਆਹ ਨਾ ਹੋਣ ਸਬੰਧੀ ਲਿਖਿਆ ਇਹ ਪੱਤਰ

ਇਸ ਚਿੱਠੀ 'ਚ ਲਿਖਿਆ ਹੈ ਕਿ "ਅਸੀਂ 30 ਸਾਲਾਂ ਨੌਜਵਾਨ ਆਪਣੇ ਵਿਆਹ ਕਰਵਾਉਣਾ ਚਾਹੁੰਦੇ ਹਾਂ ,ਸਾਨੂੰ ਕੋਈ ਰਿਸ਼ਤਾ ਨਹੀਂ ਕਰ ਰਿਹਾ। ਅਸੀਂ ਬਹੁਤ ਦੁਖੀ ਹਾਂ, ਸਾਨੂੰ ਸਾਰੇ ਲੋਕ ਛੜੇ ਕਹਿ ਕੇ ਤੰਗ ਪਰੇਸ਼ਾਨ ਕਰਦੇ ਹਨ। ਅਸੀਂ ਸਾਰੇ ਇਹ ਬੇਨਤੀ ਸਮੂਹ ਪੰਚਾਇਤ ਸਰਪੰਚ ਹਿੰਮਤਪੁਰਾ ਨੂੰ ਕਰਦੇ ਹਾਂ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭ ਕੇ ਵਿਆਹ ਕਰਵਾਏ ਜਾਣ ਤਾਂ ਜੋ ਪਿੰਡ ਦੇ ਵੋਟਰਾਂ ਦੀ ਗਿਣਤੀ ਵੀ ਵੱਧ ਸਕੇ ਕਿਉਂਕਿ ਪਿੰਡ ਦੇ ਕੰਮ ਤਾਂ ਫਿਰ ਵੀ ਹੁੰਦੇ ਰਹਿਣਗੇ। ਉਨ੍ਹਾਂ ਲਿਖਿਆ ਸਾਡੇ ਵੱਲ ਪਹਿਲ ਦੇ ਅਧਾਰ 'ਤੇ ਧਿਆਨ ਦਿੱਤਾ ਜਾਵੇ। ਅਸੀਂ ਸਰਪੰਚ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਹ ਲਹਿਰ ਪੂਰੇ ਪੰਜਾਬ 'ਚ ਜ਼ੋਰ ਫੜ ਰਹੀ ਹੈ ,ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਸਰਕਾਰ ਨਤੀਜੇ ਭੁਗਤਣ ਲਈ ਤਿਆਰ ਰਹੇ।

ਦੱਸ ਦਈਏ ਕਿ ਪੱਤਰ ਦੇ ਆਖ਼ਰ 'ਚ ਕੁਝ ਨੌਜਵਾਨਾਂ ਨੇ ਹਸਤਾਖਸ਼ਰ ਵੀ ਕੀਤੇ ਹੋਏ ਹਨ। ਫਿਲਹਾਲ ਇਸ ਸਬੰਧੀ ਪਿੰਡ ਦੇ ਸਰਪੰਚ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਇਹ ਪੱਤਰ ਸਿਰਫ 'ਤੇ ਸਿਰਫ ਮਜ਼ਾਕੀਆ ਤੌਰ 'ਤੇ ਸਰਪੰਚ ਨੂੰ ਲਿਖਿਆ ਗਿਆ ਸੀ।