ਹੜ੍ਹਾਂ ਦਾ ਜਾਇਜ਼ਾ ਲੈਣ ਗਏ BJP ਵਿਧਾਇਕ ਦਾ ਫਿਸਲਿਆ ਪੈਰ, ਮਸਾਂ ਬਚੀ ਜਾਨ

ਭਾਰੀ ਮੀਂਹ ਨੇ ਪੰਜਾਬ ਸਣੇ ਦੇਸ਼ ਭਰ 'ਚ ਤਬਾਹੀ ਮਚਾਈ ਹੋਈ ਹੈ। ਕਈ ਇਲਾਕੇ ਹੜ੍ਹ ਦੀ ਲਪੇਟ 'ਚ ਹਨ। ਹਿਮਾਚਲ, ਜੰਮੂ-ਕਸ਼ਮੀਰ ਅਤੇ ਉਤਰਾਖੰਡ 'ਚ ਕਈ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਭਾਰੀ ਮੀਂਹ ਨੇ ਪੰਜਾਬ ਸਣੇ ਦੇਸ਼ ਭਰ 'ਚ ਤਬਾਹੀ ਮਚਾਈ ਹੋਈ ਹੈ। ਕਈ ਇਲਾਕੇ ਹੜ੍ਹ ਦੀ ਲਪੇਟ 'ਚ ਹਨ। ਹਿਮਾਚਲ, ਜੰਮੂ-ਕਸ਼ਮੀਰ ਅਤੇ ਉਤਰਾਖੰਡ 'ਚ ਕਈ ਥਾਵਾਂ 'ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਦਰਮਿਆਨ ਉਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਦੇ ਕਪਕੋਟ ਇਲਾਕੇ ਵਿੱਚ ਸਥਿਤ ਪੌਂਸਰੀ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਕਾਰਨ ਭਾਰੀ ਤਬਾਹੀ ਹੋਈ ਹੈ। ਦੇਰ ਰਾਤ ਵਾਪਰੀ ਇਸ ਆਫ਼ਤ ਨੇ ਦੋ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਮਲਬਾ ਪਿੰਡ ਦੇ ਕਈ ਘਰਾਂ ਵਿੱਚ ਵੜ ਗਿਆ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਨਾਲ ਹੀ, 50 ਤੋਂ ਵੱਧ ਜਾਨਵਰ ਵਹਿ ਗਏ ਅਤੇ ਲਗਭਗ 50 ਪ੍ਰਤੀਸ਼ਤ ਖੇਤਾਂ ਨੂੰ ਵੀ ਨੁਕਸਾਨ ਪਹੁੰਚਿਆ।

ਕਾਪਕੋਟ ਦੇ ਵਿਧਾਇਕ ਸੁਰੇਸ਼ ਗੜ੍ਹੀਆ ਆਫ਼ਤ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ। ਹਾਲਾਂਕਿ, ਉਨ੍ਹਾਂ ਨੂੰ ਮੌਕੇ 'ਤੇ ਪਹੁੰਚਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਸਮੇਂ ਪੌਂਸਰੀ ਪਿੰਡ ਅਤੇ ਘਟਨਾ ਸਥਾਨ ਦੇ ਵਿਚਕਾਰ ਵਗਦੇ ਘਾਟ (ਬਰਸਾਤੀ ਨਾਲੇ) ਦਾ ਵਹਾਅ ਬਹੁਤ ਤੇਜ਼ ਸੀ। ਐਸਡੀਆਰਐਫ ਦੇ ਜਵਾਨਾਂ ਦੀ ਮਦਦ ਨਾਲ, ਵਿਧਾਇਕ ਨੂੰ ਰੱਸੀ ਦੀ ਵਰਤੋਂ ਕਰਕੇ ਨਾਲਾ ਪਾਰ ਕਰਵਾਉਣ ਵਿੱਚ ਮਦਦ ਕੀਤੀ ਗਈ। ਇਸ ਦੌਰਾਨ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਵਿਧਾਇਕ ਦੇ ਕਦਮ ਲੜਖੜਾ ਗਏ ਤੇ ਜਿਵੇਂ ਹੀ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ, ਉਨ੍ਹਾਂ ਦਾ ਸੁਰੱਖਿਆ ਕਰਮੀ ਵੀ ਫਿਸਲ ਗਿਆ ਅਤੇ ਤੇਜ਼ ਵਹਾਅ ਵਿੱਚ ਵਹਿ ਗਿਆ।

ਐਸਡੀਆਰਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਸੁੱਖਿਆ ਕਰਮਚਾਰੀ ਨੂੰ ਸੁਰੱਖਿਅਤ ਬਚਾ ਲਿਆ। ਹਾਲਾਂਕਿ, ਇਸ ਘਟਨਾ ਵਿੱਚ ਵਿਧਾਇਕ ਦਾ ਮੋਬਾਈਲ ਫੋਨ ਤੇ ਸੁਰੱਖਿਆ ਕਰਮੀ ਦੀ ਕਾਰਬਾਈਨ ਗੰਨ ਤੇਜ਼ ਵਹਾਅ ਵਿੱਚ ਵਹਿ ਗਈ। ਪਿੰਡ ਵਾਸੀਆਂ ਦੀ ਮਦਦ ਅਤੇ ਜਵਾਨਾਂ ਦੀ ਮੁਸਤੈਦੀ ਨਾਲ ਇੱਕ ਵੱਡੀ ਘਟਨਾ ਟਲ ਗਈ।