ਜਾਣੋ ਯੂਰਿਕ ਐਸਿਡ ਵਧਣ ਦੇ ਲੱਛਣ ਅਤੇ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਜਦੋਂ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਜੋੜਾਂ 'ਚ ਜਮ੍ਹਾਂ ਹੋ ਕੇ ਦਰਦ, ਸੂਜਨ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਵੈਸੇ ਤਾਂ ਯੂਰਿਕ ਐਸਿਡ ਯੂਰਿਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰ ਇਹ ਸਰੀਰ ਵਿੱਚ ਹੀ ਰਹਿ ਜਾਂਦਾ ਹੈ, ਜਿਸ ਕਾਰਨ ਇਸ ਦੀ ਮਾਤਰਾ ਵਧਣ ਲੱਗਦੀ ਹੈ।

ਜਾਣੋ ਯੂਰਿਕ ਐਸਿਡ ਵਧਣ ਦੇ ਲੱਛਣ ਅਤੇ ਨਿਜ਼ਾਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

ਅੱਜਕੱਲ੍ਹ ਬਦਲਦੇ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਬਹੁਤ ਸਾਰੇ ਲੋਕ ਯੂਰਿਕ ਐਸਿਡ ਵਧਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਦੋਂ ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਹ ਜੋੜਾਂ 'ਚ ਜਮ੍ਹਾਂ ਹੋ ਕੇ ਦਰਦ, ਸੂਜਨ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਵੈਸੇ ਤਾਂ ਯੂਰਿਕ ਐਸਿਡ ਯੂਰਿਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰ ਇਹ ਸਰੀਰ ਵਿੱਚ ਹੀ ਰਹਿ ਜਾਂਦਾ ਹੈ, ਜਿਸ ਕਾਰਨ ਇਸ ਦੀ ਮਾਤਰਾ ਵਧਣ ਲੱਗਦੀ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਯੂਰਿਕ ਐਸਿਡ ਵਧਣ ਦੇ ਲੱਛਣ ਅਤੇ ਉਸ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ ਬਾਰੇ ਦੱਸਾਂਗੇ.....

ਯੂਰਿਕ ਐਸਿਡ ਵਧਣ ਦੇ ਲੱਛਣ 

- ਜੋੜਾਂ ਵਿੱਚ ਦਰਦ ਤੇ ਸੂਜਨ

- ਹੱਡੀਆਂ ਵਿੱਚ ਦਰਦ ਹੋਣਾ

- ਜ਼ਿਆਦਾ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣਾ

- ਬਾਰ-ਬਾਰ ਪੇਸ਼ਾਬ ਆਉਣਾ

- ਖੂਨ ਦੀ ਜਾਂਚ ਵਿੱਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਣਾ

ਯੂਰਿਕ ਐਸਿਡ ਘਟਾਉਣ ਦੇ ਉਪਾਅ 

1. ਪਾਣੀ ਵੱਧ ਪੀਓ

ਦਿਨ ਵਿੱਚ ਘੱਟੋ-ਘੱਟ 8-10 ਗਿਲਾਸ ਪਾਣੀ ਪੀਣ ਨਾਲ ਯੂਰਿਕ ਐਸਿਡ ਬਾਡੀ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲਦੀ ਹੈ।

2. ਹਰੀ ਸਬਜ਼ੀਆਂ ਤੇ ਫਲ ਖਾਓ

ਖਾਸ ਕਰਕੇ ਖੀਰਾ, ਕੱਦੂ, ਤੋਰੀ, ਸੇਬ, ਚੈਰੀ ਤੇ ਸੰਤਰਾ ਫਾਇਦੇਮੰਦ ਹਨ।

3. ਨਮਕ ਤੇ ਖੰਡ ਘਟਾਓ

ਵੱਧ ਨਮਕ, ਮਿਠਾਈਆਂ ਅਤੇ ਜੰਕ ਫੂਡ ਤੋਂ ਖਾਣ ਤੋਂ ਬਚੋ।

4. ਪ੍ਰੋਟੀਨ ਦਾ ਸਹੀ ਸੇਵਨ

ਮੀਟ, ਮੱਛੀ ਅਤੇ ਦਾਲਾਂ ਦੀ ਵੱਧ ਮਾਤਰਾ ਯੂਰਿਕ ਐਸਿਡ ਵਧਾ ਸਕਦੀ ਹੈ, ਇਸ ਲਈ ਸੇਵਨ ਸੀਮਿਤ ਕਰੋ।

5. ਕਸਰਤ ਤੇ ਯੋਗਾ ਕਰੋ

ਰੋਜ਼ਾਨਾ ਹਲਕੀ ਕਸਰਤ, ਯੋਗਾ ਅਤੇ ਸੈਰ ਨਾਲ ਯੂਰਿਕ ਐਸਿਡ ਕੰਟਰੋਲ ਵਿੱਚ ਰਹਿੰਦਾ ਹੈ।

6. ਸ਼ਰਾਬ ਤੇ ਸਿਗਰਟ ਤੋਂ ਬਚੋ

ਇਹ ਯੂਰਿਕ ਐਸਿਡ ਨੂੰ ਤੁਰੰਤ ਵਧਾਉਂਦੀਆਂ ਹਨ। ਇਸ ਲਈ ਇਸ ਦਾ ਸੇਵਨ ਕਰਨ ਤੋਂ ਬਚੋ।

7. ਅਜਵਾਇਨ

ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਰੋਜ਼ਾਨਾ ਅਜਵਾਈਨ ਦਾ ਸੇਵਨ ਜ਼ਰੂਰ ਕਰੋ। 1 ਗਿਲਾਸ ਪਾਣੀ ਵਿੱਚ 1 ਚਮਚ ਅਜਵਾਈਨ ਉਬਾਲ ਕੇ ਪੀਓ।

8. ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਯੂਰਿਕ ਐਸਿਡ ਨੂੰ ਕੰਟਰੋਲ ਰੱਖਣ ਵਿੱਚ ਕਾਫੀ ਫ਼ਾਇਦੇਮੰਦ ਹੈ। ਯੂਰਿਕ ਐਸਿਡ ਦੀ ਮਾਤਰਾ ਵਧਣ ਤੇ ਰੋਜ਼ਾਨਾ ਦੋ ਚਮਚ ਸੇਬ ਦਾ ਸਿਰਕਾ 1 ਗਿਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ। ਕੁਝ ਦਿਨਾਂ ਵਿੱਚ ਫਰਕ ਦਿਖਾਈ ਦੇਣ ਲੱਗੇਗਾ ।

ਡਾਕਟਰਾਂ ਦੇ ਅਨੁਸਾਰ, ਜੇਕਰ ਸਮੇਂ ਸਿਰ ਧਿਆਨ ਦਿੱਤਾ ਜਾਵੇ ਤਾਂ ਯੂਰਿਕ ਐਸਿਡ ਕੰਟਰੋਲ ਕਰਨਾ ਬਿਲਕੁਲ ਸੰਭਵ ਹੈ ਪਰ ਜੇ ਲੱਛਣ ਵੱਧਣ ਲੱਗਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।