Youtuber ਅਰਮਾਨ ਮਲਿਕ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਜਾਰੀ ਕੀਤਾ ਨੋਟਿਸ

ਪਟਿਆਲਾ- ਯੂਟਿਊਬਰ ਅਤੇ ਬਿਗ ਬੌਸ ਫੇਮ ਅਰਮਾਨ ਮਲਿਕ ਅਤੇ ਉਸ ਦੇ ਪੂਰੇ ਪਰਿਵਾਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅਰਮਾਨ ਮਲਿਕ, ਉਸ ਦੀਆਂ ਦੋਨਾਂ ਪਤਨੀਆਂ ਕ੍ਰਿਤਿਕਾ ਮਲਿਕ, ਪਾਇਲ ਮਲਿਕ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ 2 ਸਤੰਬਰ ਨੂੰ ਪਟਿਆਲਾ ਅਦਾਲਤ 'ਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਇਲ ਮਲਿਕ ਨੇ ਆਪਣੀ ਧੀ ਨੂੰ ਖੁਸ਼ ਕਰਨ ਲਈ ਮਾਂ ਕਾਲੀ ਦਾ ਰੂਪ ਧਾਰਨ ਕੀਤਾ ਸੀ, ਜਿਸ ਨਾਲ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਪਾਇਲ ਮਲਿਕ, ਅਰਮਾਨ ਮਲਿਕ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਮੁਆਫ਼ੀ ਮੰਗੀ, ਪਰ ਉਸ ਮੁਆਫ਼ੀ ਨੂੰ ਰੱਦ ਕਰਦੇ ਹੋਏ, ਪਟਿਆਲਾ ਦੇ ਸੀਨੀਅਰ ਵਕੀਲ ਦਵਿੰਦਰ ਰਾਜਪੂਤ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਅਦ, ਵੱਖ-ਵੱਖ ਮਾਮਲਿਆਂ ਬਾਰੇ ਕੇਸ ਦਾਇਰ ਕੀਤਾ ਹੈ। ਜਿਸ 'ਚ ਪਹਿਲਾ ਕੇਸ ਅਰਮਾਨ ਮਲਿਕ ਦੇ ਪੂਰੇ ਪਰਿਵਾਰ ਵਿਰੁੱਧ ਬੇਅਦਬੀ ਦੀ ਘਟਨਾ ਨੂੰ ਲੈ ਕੇ ਅਦਾਲਤ 'ਚ ਦਾਇਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਐਡਵੋਕੇਟ ਦਵਿੰਦਰ ਰਾਜਪੂਤ ਨੇ ਇਸ ਕੇਸ ਦਾ ਵਿਸਥਾਰ ਕਰਦੇ ਹੋਏ, ਅਰਮਾਨ ਮਲਿਕ ਦੇ ਪਰਿਵਾਰ ਵੱਲੋਂ ਇੰਸਟਾਗ੍ਰਾਮ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਦਿਖਾਏ ਜਾ ਰਹੇ ਅਸ਼ਲੀਲ ਕੰਟੈਂਟ ਅਤੇ ਅਰਮਾਨ ਮਲਿਕ ਦੇ 4 ਔਰਤਾਂ ਨਾਲ ਵਿਆਹ ਕਰਨ ਦੇ ਮਾਮਲੇ ਸੰਬੰਧੀ ਪਟੀਸ਼ਨ ਦਾਇਰ ਕੀਤੀ ਗਈ ਹੈ। ਇਨ੍ਹਾਂ ਮਾਮਲਿਆਂ 'ਚੋਂ, ਅਦਾਲਤ ਨੇ 2 ਮਾਮਲਿਆਂ ਦੀ ਸੁਣਵਾਈ ਕੀਤੀ, ਜਿਸ 'ਚ ਪਹਿਲਾ ਮਾਮਲਾ ਅਸ਼ਲੀਲ ਕੰਟੈਂਟ ਬਣਾਉਣ ਬਾਰੇ ਸੀ ਅਤੇ ਦੂਜਾ ਮਾਮਲਾ ਅਰਮਾਨ ਮਲਿਕ ਦੇ 4 ਔਰਤਾਂ ਨਾਲ ਵਿਆਹ ਕਰਨ ਬਾਰੇ ਸੀ, ਅਜਿਹੀ ਸਥਿਤੀ 'ਚ, ਅਦਾਲਤ ਨੇ ਅਰਮਾਨ ਮਲਿਕ ਅਤੇ ਉਸ ਦੀਆਂ ਪਤਨੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਉਨ੍ਹਾਂ ਨੂੰ 2 ਸਤੰਬਰ ਨੂੰ ਪਟਿਆਲਾ ਅਦਾਲਤ 'ਚ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਹੈ।