ਭਿਆਨਕ ਸੜਕ ਹਾਦਸੇ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਏ ਹਰਭਜਨ ਮਾਨ, ਦੱਸੀ ਪੂਰੀ ਘਟਨਾ

ਗਾਇਕ ਦੀ ਕਾਰ ਪਿਛਲੇ ਹਫਤੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ 'ਤੇ ਹਾਦਸਾਗ੍ਰਸਤ ਹੋ ਗਈ ਸੀ। ਹਰਭਜਨ ਮਾਨ ਦਿੱਲੀ 'ਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।

ਪੰਜਾਬੀ ਗਾਇਕ ਹਰਭਜਨ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਦੀ ਝੋਲੀ ਬਹੁਤ ਸਾਰੇ ਸੁਪਰਹਿੱਟ ਗੀਤ ਪਾਏ ਹਨ। ਉਨ੍ਹਾਂ ਦੇ ਗੀਤਾਂ ਨੂੰ ਫੈਨਜ਼ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਪਰ ਅੱਜ ਉਹ ਕਿਸੇ ਹੋਰ ਕਾਰਨਾਂ ਕਰਕੇ ਸੁਰਖੀਆਂ 'ਚ ਬਣੇ ਹੋਏ ਹਨ।

ਦੱਸ ਦਈਏ ਕਿ ਗਾਇਕ ਦੀ ਕਾਰ ਪਿਛਲੇ ਹਫਤੇ ਕੁਰੂਕਸ਼ੇਤਰ ਦੇ ਪਿਪਲੀ ਫਲਾਈਓਵਰ 'ਤੇ ਹਾਦਸਾਗ੍ਰਸਤ ਹੋ ਗਈ ਸੀ। ਹਰਭਜਨ ਮਾਨ ਦਿੱਲੀ 'ਚ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।

ਹੁਣ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਫੇਸਬੁਕ ਪੇਜ 'ਤੇ ਲਾਇਵ ਹੋ ਕੇ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਠੀਕ ਹਨ ਪਰ ਕੁਝ ਅੰਦਰੂਨੀ ਸੱਟਾਂ ਹਨ, ਜਿਨ੍ਹਾਂ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਉਨ੍ਹਾਂ ਨੇ ਆਪਣੇ ਫੇਸਬੁਕ ਪੇਜ 'ਤੇ ਲਿਖਿਆ ਹੈ-‘‘ਗੁਰੂ ਦੀ ਕਿਰਪਾ ਹੈ। ਤਮਾਮ ਸੱਜਣਾਂ, ਪਿਆਰਿਆਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ। ਇਸ ਔਖੇ ਵੇਲੇ ਤੁਹਾਡੇ ਵੱਲੋਂ ਆਈਆਂ ਅਸੀਸਾਂ, ਦੁਆਵਾਂ ਹਮੇਸ਼ਾਂ ਯਾਦ ਰਹਿਣਗੀਆਂ, ਸਰਬੱਤ ਦਾ ਭਲਾ...