IND vs PAK Final: ਬਦਲ ਗਿਆ ਏਸ਼ੀਆ ਕੱਪ ਦਾ ਇਤਿਹਾਸ, ਪਹਿਲਾ ਵਾਰ ਖੇਡਿਆ ਜਾਵੇਗਾ ਅਜਿਹਾ ਫਾਈਨਲ

ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਕ੍ਰਿਕਟ ਪ੍ਰੇਮੀਆਂ ਦਾ ਸੁਪਨਾ ਸੱਚ ਹੋਣ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੀ ਟੀਮ ਇੱਕ ਵਾਰ ਫਿਰ ਆਹਮੋਂ-ਸਾਹਮਣੇ ਆਉਣ ਲਈ ਤਿਆਰ ਹਨ।
ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਕ੍ਰਿਕਟ ਪ੍ਰੇਮੀਆਂ ਦਾ ਸੁਪਨਾ ਸੱਚ ਹੋਣ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੀ ਟੀਮ ਇੱਕ ਵਾਰ ਫਿਰ ਆਹਮੋਂ-ਸਾਹਮਣੇ ਆਉਣ ਲਈ ਤਿਆਰ ਹਨ। ਇਸ ਐਡੀਸ਼ਨ ਵਿੱਚ ਇਹ ਤੀਸਰਾ ਮੌਕਾ ਹੋਵੇਗਾ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਟੀਮ ਵਿਚਕਾਰ ਟੱਕਰ ਦੇਖਣ ਨੂੰ ਮਿਲੇਗੀ। ਗਰੁੱਪ ਸਟੇਜ ਅਤੇ ਸੁਪਰ-4 ਤੋਂ ਬਾਅਦ ਹੁਣ ਫਾਈਨਲ ਦੀ ਵਾਰੀ ਹੈ। ਇਸੇ ਦੇ ਨਾਲ ਏਸ਼ੀਆ ਕੱਪ ਦਾ ਇਤਿਹਾਸ ਵੀ ਬਦਲਣ ਜਾ ਰਿਹਾ ਹੈ। ਇਸ ਵਾਰ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਜੋ ਇਸ ਟੂਰਨਮੈਂਟ ਵਿਚ ਕਦੇ ਵੀ ਦੇਖਣ ਨੂੰ ਨਹੀਂ ਮਿਲਿਆ।

ਭਾਰਤ-ਪਾਕਿਸਤਾਨ ਨੇ ਬਦਲਿਆ ਏਸ਼ੀਆ ਕੱਪ ਦਾ ਇਤਿਹਾਸ

ਭਾਰਤ ਨੇ ਸੁਪਰ-4 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ ਅਤੇ ਹੁਣ ਪਾਕਿਸਤਾਨ ਨੇ ਵੀ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਏਸ਼ੀਆ ਕੱਪ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੇ, ਜਿਸ ਨਾਲ ਟੂਰਨਾਮੈਂਟ ਦਾ ਉਤਸ਼ਾਹ ਸਿਖਰ 'ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਟੂਰਨਾਮੈਂਟ 1984 ਵਿੱਚ ਸ਼ੁਰੂ ਹੋਇਆ ਸੀ ਪਰ ਦੋਵੇਂ ਟੀਮਾਂ ਕਦੇ ਵੀ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕਰ ਸਕੀਆਂ ਪਰ ਇਸ ਵਾਰ, ਉਹ ਇੰਤਜ਼ਾਰ ਖਤਮ ਹੋਣ ਵਾਲਾ ਹੈ।

ਇਹ ਏਸ਼ੀਆ ਕੱਪ ਦਾ 17ਵਾਂ ਐਡੀਸ਼ਨ ਹੈ। ਪਿਛਲੇ 16 ਐਡੀਸ਼ਨਾਂ ਵਿੱਚ ਇਸ ਤਰ੍ਹਾਂ ਦਾ ਫਾਈਨਲ ਕਦੇ ਨਹੀਂ ਦੇਖਿਆ ਗਿਆ ਸੀ। ਦੋਵਾਂ ਟੀਮਾਂ ਵਿਚਕਾਰ ਇਹ ਇਤਿਹਾਸਕ ਮੈਚ 28 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣੇ ਨੌਵੇਂ ਖਿਤਾਬ 'ਤੇ ਨਜ਼ਰ ਰੱਖੇਗੀ। ਭਾਰਤ ਨੇ 1984, 1988, 1990-91, 1995, 2010, 2016, 2018 ਅਤੇ 2023 ਵਿੱਚ ਇਹ ਖਿਤਾਬ ਜਿੱਤਿਆ ਹੈ। ਇਸ ਦੌਰਾਨ, ਪਾਕਿਸਤਾਨ ਦੋ ਵਾਰ ਚੈਂਪੀਅਨ ਬਣਿਆ ਹੈ। ਪਾਕਿਸਤਾਨ ਨੇ 2000 ਅਤੇ 2012 ਵਿੱਚ ਟੂਰਨਾਮੈਂਟ ਜਿੱਤਿਆ ਸੀ।

ਏਸ਼ੀਆ ਕੱਪ 2025 ਹੁਣ ਤੱਕ ਦਾ ਸਫ਼ਰ

ਟੀਮ ਇੰਡੀਆ ਇਸ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀ ਹੈ। ਭਾਰਤ ਨੇ ਗਰੁੱਪ ਪੜਾਅ ਵਿੱਚ ਯੂਏਈ, ਪਾਕਿਸਤਾਨ ਅਤੇ ਓਮਾਨ ਨੂੰ ਹਰਾ ਕੇ ਸੁਪਰ-4 ਵਿੱਚ ਪ੍ਰਵੇਸ਼ ਕੀਤਾ। ਹਾਲਾਂਕਿ, ਪਾਕਿਸਤਾਨ ਗਰੁੱਪ ਪੜਾਅ ਵਿੱਚ ਭਾਰਤ ਤੋਂ ਹਾਰ ਗਿਆ ਅਤੇ ਯੂਏਈ ਅਤੇ ਓਮਾਨ ਨੂੰ ਹਰਾ ਕੇ ਸੁਪਰ-4 ਵਿੱਚ ਪ੍ਰਵੇਸ਼ ਕੀਤਾ। ਟੀਮ ਇੰਡੀਆ ਫਿਰ ਸੁਪਰ-4 ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚ ਗਈ। ਪਾਕਿਸਤਾਨ ਨੇ ਵੀ ਸ਼੍ਰੀਲੰਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।