'ਪੱਥਰਚੱਟ' ਦੇ ਪੱਤੇ ਹਨ ਦਵਾਈ ਦਾ ਖ਼ਜ਼ਾਨਾ, ਜਾਣੋ ਚਮਤਕਾਰੀ ਫਾਇਦੇ

ਇਹ ਪੱਤੇ ਕਿਡਨੀ ਪੱਥਰੀ ਤੋਂ ਲੈ ਕੇ ਚਮੜੀ ਦੇ ਰੋਗਾਂ ਤੱਕ ਕਈ ਸਮੱਸਿਆਵਾਂ ਵਿੱਚ ਲਾਭਦਾਇਕ ਮੰਨੇ ਜਾਂਦੇ ਹਨ। ਆਯੁਰਵੇਦ ਵਿੱਚ ਇਸ ਪੌਦੇ ਨੂੰ ਖਾਸ ਥਾਂ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਦੇ ਕੁਝ ਚਮਤਕਾਰੀ ਫਾਇਦੇ-

ਕੁਦਰਤ ਨੇ ਮਨੁੱਖ ਨੂੰ ਸਿਹਤਮੰਦ ਰੱਖਣ ਲਈ ਬੇਸ਼ੁਮਾਰ ਚੀਜ਼ਾਂ ਪ੍ਰਦਾਨ ਕੀਤੀਆਂ ਹਨ।ਇਨ੍ਹਾਂ ਵਿੱਚੋਂ ਇੱਕ ਹੈ ਪੱਥਰਚੱਟ ਦਾ ਪੌਦਾ। ਪੱਥਰਚੱਟ ਇੱਕ ਔਸ਼ਧੀ ਪੌਦਾ ਹੈ, ਜਿਸ ਨੂੰ ਲੋਕ ਘਰਾਂ ਵਿੱਚ ਵੀ ਲਗਾਉਂਦੇ ਹਨ। ਆਯੁਰਵੇਦ ਵਿੱਚ ਇਸ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਲਾਭਕਾਰੀ ਮੰਨਿਆ ਗਿਆ ਹੈ। ਦੇਸੀ ਨੁਸਖਿਆਂ ਵਿੱਚ ਵਰਤੇ ਜਾਣ ਵਾਲੇ ਪੱਥਰਚੱਟ ਪੱਤੇ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਇਹ ਪੱਤੇ ਕਿਡਨੀ ਪੱਥਰੀ ਤੋਂ ਲੈ ਕੇ ਚਮੜੀ ਦੇ ਰੋਗਾਂ ਤੱਕ ਕਈ ਸਮੱਸਿਆਵਾਂ ਵਿੱਚ ਲਾਭਦਾਇਕ ਮੰਨੇ ਜਾਂਦੇ ਹਨ। ਆਯੁਰਵੇਦ ਵਿੱਚ ਇਸ ਪੌਦੇ ਨੂੰ ਖਾਸ ਥਾਂ ਦਿੱਤੀ ਗਈ ਹੈ। ਆਓ ਜਾਣਦੇ ਹਾਂ ਇਸ ਦੇ ਕੁਝ ਚਮਤਕਾਰੀ ਫਾਇਦੇ-

ਪੱਥਰਚੱਟ ਪੱਤੇ ਦੇ ਫਾਇਦੇ

1. ਕਿਡਨੀ ਪੱਥਰੀ 'ਚ ਲਾਭਕਾਰੀ

ਪੱਤਿਆਂ ਦਾ ਰਸ ਪੀਣ ਨਾਲ ਕਿਡਨੀ ਦੀ ਪੱਥਰੀ ਘੁਲਣ 'ਚ ਮਦਦ ਮਿਲਦੀ ਹੈ।

2. ਜ਼ਖਮ ਭਰਨ 'ਚ ਮਦਦਗਾਰ

ਪੱਤਿਆਂ ਨੂੰ ਕੁੱਟ ਕੇ ਜ਼ਖਮ 'ਤੇ ਲਗਾਉਣ ਨਾਲ ਇੰਫੈਕਸ਼ਨ ਘਟਦਾ ਹੈ ਅਤੇ ਜ਼ਖਮ ਜਲਦੀ ਭਰਦਾ ਹੈ।

3. ਪੇਟ ਦੇ ਰੋਗਾਂ ਤੋਂ ਰਾਹਤ

ਇਸ ਦਾ ਰਸ ਪੇਟ ਦਰਦ, ਗੈਸ ਅਤੇ ਐਸਿਡਿਟੀ ਦੂਰ ਕਰਨ ਵਿੱਚ ਲਾਭਕਾਰੀ ਮੰਨਿਆ ਜਾਂਦਾ ਹੈ।

4. ਖੰਘ ਅਤੇ ਜ਼ੁਕਾਮ 'ਚ ਫਾਇਦਾ

ਪੱਤਿਆਂ ਦਾ ਰਸ ਸ਼ਹਿਦ ਨਾਲ ਮਿਲਾ ਕੇ ਪੀਣ ਨਾਲ ਖੰਘ ਅਤੇ ਗਲੇ ਦੀ ਖ਼ਰਾਸ਼ ਵਿੱਚ ਰਾਹਤ ਮਿਲਦੀ ਹੈ।

5. ਬਲੱਡ ਪ੍ਰੈਸ਼ਰ ਕਰੇ ਕੰਟਰੋਲ

ਇਸ ਦੇ ਪੱਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਕਾਫ਼ੀ ਸਹਾਇਤਾ ਕਰਦੇ ਹਨ।

6. ਜਿਗਰ ਨੂੰ ਬਣਾਉਂਦਾ ਹੈ ਮਜ਼ਬੂਤ

ਇਹ ਜਿਗਰ ਦੀ ਸਿਹਤ ਸੁਧਾਰਨ ਲਈ ਵਰਤਿਆ ਜਾਂਦਾ ਹੈ।

7. ਚਮੜੀ ਦੇ ਰੋਗਾਂ ਲਈ ਲਾਭਕਾਰੀ

ਪੱਤਿਆਂ ਦਾ ਲੇਪ ਚਮੜੀ 'ਤੇ ਦਾਗ-ਧੱਬੇ, ਫੋੜੇ-ਫਿੰਨਸੀਆਂ ਠੀਕ ਕਰਨ 'ਚ ਸਹਾਇਕ ਹੁੰਦੇ ਹਨ।