ਨਰਾਤਿਆਂ 'ਚ ਨੈਣਾ ਦੇਵੀ ਮੰਦਰ 'ਚ ਨਹੀਂ ਵੱਜਣਗੇ ਲਾਊਡਸਪੀਕਰ ਤੇ ਢੋਲ, ਪ੍ਰਸ਼ਾਸਨ ਦਾ ਵੱਡਾ ਫ਼ੈਸਲਾ

ਮੰਦਰ ਪ੍ਰਬੰਧਕ ਕਮੇਟੀ ਅਨੁਸਾਰ, ਇਹ ਫ਼ੈਸਲਾ ਭਗਤਾਂ ਦੀ ਸਹੂਲਤ ਅਤੇ ਸ਼ਾਂਤੀ ਕਾਇਮ ਰੱਖਣ ਲਈ ਕੀਤਾ ਗਿਆ ਹੈ। ਨੈਣਾ ਦੇਵੀ ਮੰਦਰ ਹਰ ਸਾਲ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣਦਾ ਹੈ, ਜਿਸ ਕਾਰਨ ਭੀੜ ਨੂੰ ਕੰਟਰੋਲ ਕਰਨ ਅਤੇ ਸ਼ਾਂਤੀਪੂਰਨ ਵਾਤਾਵਰਣ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਮਾਤਾ ਨੈਣਾ ਦੇਵੀ ਮੰਦਰ ਵਿੱਚ ਨਰਾਤਿਆਂ ਦੌਰਾਨ ਸ਼ਰਧਾਲੂਆਂ ਦੀ ਵੱਡੀ ਗਿਣਤੀ ਪਹੁੰਚਦੀ ਹੈ। ਹਰ ਸਾਲ ਇਥੇ ਭਗਤਾਂ ਵੱਲੋਂ ਭਜਨ-ਕੀਰਤਨ ਅਤੇ ਧਾਰਮਿਕ ਸਮਾਗਮਾਂ ਵਿੱਚ ਲਾਊਡਸਪੀਕਰ ਤੇ ਢੋਲ ਵਜਾਏ ਜਾਂਦੇ ਹਨ ਪਰ ਇਸ ਵਾਰ ਪ੍ਰਸ਼ਾਸਨ ਵੱਲੋਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਨਰਾਤਿਆਂ ਦੌਰਾਨ ਮੰਦਰ ਅੰਦਰ ਲਾਊਡਸਪੀਕਰਾਂ ਅਤੇ ਢੋਲ-ਨਗਾਰਿਆਂ ਦੀ ਵਰਤੋਂ 'ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਮੰਦਰ ਕੰਪਲੈਕਸ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਚੜ੍ਹਾਵੇ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।

ਇਹ ਵੀ ਪੜ੍ਹੋ- ਜਲੰਧਰ- ਲਿਫਟ ਮੰਗਣ 'ਤੇ ਬਜ਼ੁਰਗ 'ਤੇ ਹਮਲਾ, ਸਾਬਕਾ ਇੰਸਪੈਕਟਰ 'ਤੇ ਲੱਗੇ ਗੰਭੀਰ ਦੋਸ਼

ਮੰਦਰ ਪ੍ਰਬੰਧਕ ਕਮੇਟੀ ਅਨੁਸਾਰ, ਇਹ ਫ਼ੈਸਲਾ ਭਗਤਾਂ ਦੀ ਸਹੂਲਤ ਅਤੇ ਸ਼ਾਂਤੀ ਕਾਇਮ ਰੱਖਣ ਲਈ ਕੀਤਾ ਗਿਆ ਹੈ। ਨੈਣਾ ਦੇਵੀ ਮੰਦਰ ਹਰ ਸਾਲ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਣਦਾ ਹੈ, ਜਿਸ ਕਾਰਨ ਭੀੜ ਨੂੰ ਕੰਟਰੋਲ ਕਰਨ ਅਤੇ ਸ਼ਾਂਤੀਪੂਰਨ ਵਾਤਾਵਰਣ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਨਰਾਤਿਆਂ ਦੌਰਾਨ ਸਿਰਫ਼ ਧਾਰਮਿਕ ਰਸਮਾਂ ਹੀ ਕੀਤੀਆਂ ਜਾਣਗੀਆਂ, ਪਰ ਉੱਚੀ ਆਵਾਜ਼ ਵਾਲੇ ਸਾਜ਼ਾਂ ਜਾਂ ਲਾਊਡਸਪੀਕਰਾਂ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ, ਭਗਤ ਆਪਣੇ ਨਿੱਜੀ ਭਜਨ-ਕੀਰਤਨ ਸ਼ਾਂਤੀਪੂਰਨ ਢੰਗ ਨਾਲ ਜਾਰੀ ਰੱਖ ਸਕਦੇ ਹਨ। ਇਹ ਹੁਕਮ 22 ਸਤੰਬਰ ਤੋਂ 2 ਅਕਤੂਬਰ, 2025 ਤੱਕ ਲਾਗੂ ਰਹੇਗਾ। ਇਸੇ ਤਰ੍ਹਾਂ ਮੇਲੇ ਦੌਰਾਨ ਸ਼ਰਧਾਲੂਆਂ ਦੀ ਵੱਡੀ ਗਿਣਤੀ, ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਕੁਮਾਰ ਨੇ ਭਾਰਤੀ ਦੰਡ ਵਿਧਾਨ ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੱਕ ਹੋਰ ਮਨਾਹੀ ਹੁਕਮ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੇ SSF ਨੇ ਬਚਾਈਆਂ 37,000 ਜਾਨਾਂ, ਸੜਕ ਹਾਦਸਿਆਂ 'ਚ ਆਈ 78% ਦੀ ਕਮੀ

ਸੁਰੱਖਿਆ ਦੇ ਪੱਖ ਤੋਂ ਵੀ ਵਾਧੂ ਇੰਤਜ਼ਾਮ ਕੀਤੇ ਗਏ ਹਨ। ਮੰਦਰ ਪ੍ਰਬੰਧਨ ਅਤੇ ਪੁਲਸ ਨੇ ਅਪੀਲ ਕੀਤੀ ਹੈ ਕਿ ਭਗਤ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਨਰਾਤਿਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ।