ਨਿਤਿਨ ਕੋਹਲੀ, ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਅਤੇ ਪਰਵਿੰਦਰ ਕੌਰ ਬੰਗਾ ਨੇ NRI ਸਭਾ ਜਲੰਧਰ ‘ਚ ਹਾਕੀ ਵਿਕਟੋਰੀਆ ਡੈਲੀਗੇਟਸ ਦਾ ਕੀਤਾ ਸਵਾਗਤ

ਮੀਟਿੰਗ ਦੌਰਾਨ ਪੰਜਾਬ ਅਤੇ ਆਸਟ੍ਰੇਲੀਆ ਵਿਚਕਾਰ ਹਾਕੀ ਨੂੰ ਲੈ ਕੇ ਟਾਈ-ਅੱਪ ਕੀਤਾ ਗਿਆ।

ਹਾਕੀ ਵਿਕਟੋਰੀਆ ਆਸਟ੍ਰੇਲੀਆ ਦੇ ਡੈਲੀਗੇਟ ਅੱਜ ਜਲੰਧਰ ਸਥਿਤ NRI ਸਭਾ ਆਫ਼ਿਸ ਪਹੁੰਚੇ। ਇਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਪਰਵਿੰਦਰ ਕੌਰ ਬੰਗਾ, ਪ੍ਰਧਾਨ NRI ਸਭਾ ਪੰਜਾਬ, ਅਤੇ ਸ਼੍ਰੀ ਨਿਤਿਨ ਕੋਹਲੀ, ਹਲਕਾ ਇੰਚਾਰਜ ਜਲੰਧਰ ਸੈਂਟਰਲ, ਪ੍ਰਧਾਨ ਹਾਕੀ ਪੰਜਾਬ ਅਤੇ ਉਪ ਪ੍ਰਧਾਨ ਹਾਕੀ ਇੰਡੀਆ ਵਲੋਂ ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਅਤੇ ਆਸਟ੍ਰੇਲੀਆ ਵਿਚਕਾਰ ਹਾਕੀ ਨੂੰ ਲੈ ਕੇ ਟਾਈ-ਅੱਪ ਕੀਤਾ ਗਿਆ। ਡੈਲੀਗੇਟਸ ਵਲੋਂ ਦੱਸਿਆ ਗਿਆ ਕਿ ਹੁਣ ਪੰਜਾਬ ਦੇ ਖਿਡਾਰੀ ਆਸਟ੍ਰੇਲੀਆ ਜਾ ਕੇ ਵੀ ਹਾਕੀ ਖੇਡ ਸਕਣਗੇ, ਜਿਸ ਨਾਲ ਸਥਾਨਕ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਮੰਚ ਮਿਲੇਗਾ।

ਮੀਟਿੰਗ ਦੌਰਾਨ ਪੰਜਾਬ ਅਤੇ ਆਸਟ੍ਰੇਲੀਆ ਵਿਚਕਾਰ ਹਾਕੀ ਖੇਤਰ ਵਿੱਚ ਖਾਸ ਸਹਿਯੋਗ ਬਾਰੇ ਚਰਚਾ ਹੋਈ। ਇਸ ਸਹਿਯੋਗ ਨਾਲ ਹੁਣ ਪੰਜਾਬ ਦੇ ਖਿਡਾਰੀ ਆਸਟ੍ਰੇਲੀਆ ਜਾ ਕੇ ਖੇਡ ਸਕਣਗੇ, ਜਿਸ ਨਾਲ ਸਥਾਨਕ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਮੰਚ ਮਿਲੇਗਾ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਇਹ ਸਹਿਯੋਗ ਪੰਜਾਬ ਹਾਕੀ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਨਾਂ ਦੱਸਿਆ ਕਿ ਪੰਜਾਬ ਹਮੇਸ਼ਾਂ ਚੈਂਪੀਅਨ ਪੈਦਾ ਕਰਨ ਵਾਲੀ ਧਰਤੀ ਰਹੀ ਹੈ ਅਤੇ ਹੁਣ ਨੌਜਵਾਨ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਅਤੇ ਮੌਕੇ ਮਿਲਣਗੇ।

ਆਸਟ੍ਰੇਲੀਆ ਤੋਂ ਆਏ ਡੈਲੀਗੇਟ Andrew ਅਤੇ Brad Vanderwert ਸਨ ਮੌਜੂਦ

ਇਸ ਮੌਕੇ ਜਲੰਧਰ ਪੁਲਿਸ ਕਮਿਸ਼ਨਰ ਸ਼੍ਰੀਮਤੀ ਧੰਨਪ੍ਰੀਤ ਕੌਰ, CEO ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਜਤਿੰਦਰ, ਚਤਿਆਨਾ ਮਹਾਜਨ, ਨਿਤਿਨ ਮਹਾਜਨ, ਸੁਰਜੀਤ ਸਿੰਘ, ਲੇਖ ਰਾਜ ਨੈਯਰ, ਗੁਰਮੀਤ ਸਿੰਘ ਅਤੇ ਅਵਤਾਰ ਸਿੰਘ ਵੀ ਮੌਜੂਦ ਸਨ।