ਪਟਾਕਾ ਮਾਰਕੀਟ ਨਗਰ ਨਿਗਮ ਵੱਲੋਂ ਬੇਅੰਤ ਸਿੰਘ ਪਾਰਕ ਲਈ ਨਵੀਂ ਐਨ.ਓ.ਸੀ. ਜਾਰੀ

ਡਿਪਟੀ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਨੂੰ ਪਾਲਿਸੀ ਅਤੇ ਰੂਲਾਂ ਮੁਤਾਬਕ ਲੋੜੀਂਦੀ ਕਾਰਵਾਈ ਲਈ ਕਿਹਾ

ਨਗਰ ਨਿਗਮ ਵੱਲੋਂ ਪਟਾਕਾ ਮਾਰਕੀਟ ਲਈ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ, ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਜਾਰੀ ਐਨ.ਓ.ਸੀ. ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੁਲਸ ਕਮਿਸ਼ਨਰ ਜਲੰਧਰ ਨੂੰ ਪਾਲਿਸੀ ਅਤੇ ਰੂਲ ਮੁਤਾਬਕ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਨਗਰ ਨਿਗਮ ਦੀ ਪਹਿਲੀ ਐਨ.ਓ.ਸੀ. ਅਨੁਸਾਰ ਜਲੰਧਰ ਵਿੱਚ 2 ਵੱਖ-ਵੱਖ ਸਥਾਨਾਂ ’ਤੇ ਪਟਾਕਾ ਮਾਰਕੀਟ ਲਗਾਉਣ ਲਈ ਥਾਵਾਂ ਨਿਸ਼ਚਿਤ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ- 'ਸਰਦਾਰਜੀ 3' ਫਿਲਮ ਦੇ ਵਿਵਾਦ ਬਾਰੇ ਖੁੱਲ੍ਹ ਕੇ ਬੋਲੇ ਦਿਲਜੀਤ ਦੋਸਾਂਝ, IND-PAK ਮੈਚ 'ਤੇ ਚੁੱਕੇ ਸਵਾਲ

ਹੁਣ ਨਗਰ ਨਿਗਮ ਵੱਲੋਂ ਨਵੀਂ ਜਗ੍ਹਾ ਬੇਅੰਤ ਸਿੰਘ ਪਾਰਕ ਇੰਡਸਟ੍ਰੀਅਲ ਫੋਕਲ ਪੁਆਇੰਟ ਲਈ ਐਨ.ਓ.ਸੀ. ਜਾਰੀ ਕੀਤੀ ਗਈ ਹੈ। ਇਸ ਐਨ.ਓ.ਸੀ. ਮੁਤਾਬਕ ਡਿਪਟੀ ਕਮਿਸ਼ਨਰ ਵੱਲੋਂ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪੰਜਾਬ ਸਰਕਾਰ, ਉਦਯੋਗ ਤੇ ਵਣਜ ਵਿਭਾਗ (ਟੈਕਨੀਕਲ ਸ਼ਾਖ਼ਾ) ਪੰਜਾਬ ਦੀ ਪਾਲਿਸੀ ਵਿੱਚ ਦਰਜ ਹਦਾਇਤਾਂ ਅਤੇ ਐਕਸਪਲੋਸਿਵ ਐਕਟ ਤੇ ਰੂਲਜ਼ 2008 ਦੇ ਉਪਬੰਧਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।