PM Modi ਨੇ ਜਸਵਿੰਦਰ ਭੱਲਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ, ਪਰਿਵਾਰ ਨੂੰ ਲਿਖੀ ਚਿੱਠੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੇ ਪਰਿਵਾਰ ਨੂੰ ਚਿੱਠੀ ਲਿਖ ਕੇ ਜਸਵਿੰਦਰ ਭੱਲਾ ਜੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਮਰਹੂਮ ਜਸਵਿੰਦਰ ਭੱਲਾ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਨ। ਕੋਈ ਵੀ ਫ਼ਿਲਮ ਜਸਵਿੰਦਰ ਭੱਲਾ ਜੀ ਤੋਂ ਬਿਨਾਂ ਅਧੂਰੀ ਹੈ। ਬੀਤੇ ਦਿਨੀਂ ਉਨ੍ਹਾਂ ਦਾ 65 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਅਦਾਕਾਰ ਦੇ ਦੇਹਾਂਤ 'ਤੇ ਫ਼ਿਲਮੀ ਇੰਡਸਟਰੀ ਸਮੇਤ ਆਗੂਆਂ ਵਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।


ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੇ ਪਰਿਵਾਰ ਨੂੰ ਚਿੱਠੀ ਲਿਖ ਕੇ ਜਸਵਿੰਦਰ ਭੱਲਾ ਜੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ, ''ਮੈਨੂੰ ਜਸਵਿੰਦਰ ਭੱਲਾ ਜੀ ਦੇ ਦੇਹਾਂਤ ਦੀ ਖ਼ਬਰ ਬਹੁਤ ਦੁੱਖ ਅਤੇ ਦਰਦ ਨਾਲ ਮਿਲੀ। ਉਨ੍ਹਾਂ ਦਾ ਦੇਹਾਂਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਜਸਵਿੰਦਰ ਭੱਲਾ ਜੀ ਨੂੰ ਉਨ੍ਹਾਂ ਦੀ ਕਾਮੇਡੀ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਲੋਕਾਂ ਦੇ ਜੀਵਨ ਵਿੱਚ ਮੁਸਕਰਾਹਟ ਅਤੇ ਖੁਸ਼ੀਆਂ ਲਿਆਂਦੀਆਂ।'' ਉਨ੍ਹਾਂ ਦੇ ਵੱਖ-ਵੱਖ ਕਿਰਦਾਰ ਲੋਕਾਂ ਦੀ ਯਾਦਾਂ 'ਚ ਹਮੇਸ਼ਾਂ ਜਿਊਂਦੀਆਂ ਰਹਿਣਗੀਆਂ।

ਦੱਸਣਯੋਗ ਹੈ ਕਿ ਜਸਵਿੰਦਰ ਭੱਲਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਸਨ, ਜਿਸ ਦੇ ਚੱਲਦੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਨੇ 65 ਸਾਲ ਦੀ ਉਮਰ ‘ਚ ਆਖਰੀ ਸਾਹ ਲਏ।