ਬੰਦ ਯਾਤਰਾ ਵਿਚਾਲੇ ਮਾਤਾ ਵੈਸ਼ਨੋ ਦੇਵੀ ਤੋਂ ਹੁਣੇ-ਹੁਣੇ ਆਈ ਵੱਡੀ ਖਬਰ, ਪੜ੍ਹੋ...

ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਇੱਕ ਵਾਰ ਫਿਰ ਲੈਂਡਸਲਾਈਜ ਹੋ ਗਈ ਹੈ। ਹਾਲਾਂਕਿ, ਵੈਸ਼ਨੋ ਦੇਵੀ ਯਾਤਰਾ ਬੰਦ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਮਲਬਾ ਖਿਸਕ ਕੇ ਯਾਤਰਾ ਮਾਰਗ ਦੇ ਵਿਚਕਾਰ ਆ ਗਿਆ ਹੈ।

ਭਾਰੀ ਮੀਂਹ ਵਿਚਕਾਰ ਮਾਤਾ ਵੈਸ਼ਨੋ ਦੇਵੀ ਤੋਂ ਹੁਣੇ-ਹੁਣੇ ਵੱਡੀ ਖ਼ਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਇੱਕ ਵਾਰ ਫਿਰ ਲੈਂਡਸਲਾਈਜ ਹੋ ਗਈ ਹੈ। ਮੰਗਲਵਾਰ ਤੋਂ ਇਲਾਕੇ ਵਿੱਚ ਹੋ ਰਹੀ ਬਾਰਿਸ਼ ਕਾਰਨ ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਸਮੀਰ ਪੁਆਇੰਟ ਦੇ ਨੇੜੇ ਇੱਕ ਵਾਰ ਫਿਰ ਲੈਂਡਸਲਾਈਡ ਹੋ ਗਈ ਹੈ।

ਹਾਲਾਂਕਿ, ਵੈਸ਼ਨੋ ਦੇਵੀ ਯਾਤਰਾ ਬੰਦ ਹੋਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਮਲਬਾ ਖਿਸਕ ਕੇ ਯਾਤਰਾ ਮਾਰਗ ਦੇ ਵਿਚਕਾਰ ਆ ਗਿਆ ਹੈ।


ਦੱਸ ਦੇਈਏ ਕਿ 26 ਅਗਸਤ ਨੂੰ ਅਰਧਕੁਮਾਰੀ ਮੰਦਰ ਨੇੜੇ ਜ਼ਮੀਨ ਖਿਸਕਣ ਕਾਰਨ 34 ਲੋਕਾਂ ਦੀ ਜਾਨ ਚਲੀ ਗਈ ਸੀ। ਜਿਸ ਕਾਰਨ ਵੈਸ਼ਨੋ ਦੇਵੀ ਯਾਤਰਾ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਜ਼ਮੀਨ ਖਿਸਕਣ ਤੋਂ ਬਾਅਦ ਯਾਤਰਾ ਬੰਦ ਹੋਣ ਤੋਂ ਬਾਅਦ ਕਟੜਾ ਵਿੱਚ ਲਗਭਗ 700 ਸ਼ਰਧਾਲੂ ਫਸੇ ਹੋਏ ਹਨ, ਜਿਨ੍ਹਾਂ ਦੇ ਖਾਣੇ ਅਤੇ ਰਿਹਾਇਸ਼ ਦੇ ਪ੍ਰਬੰਧ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਆਫ ਕਟੜਾ ਵੱਲੋਂ ਕੀਤੇ ਜਾ ਰਹੇ ਹਨ।