'ਸਰਦਾਰਜੀ 3' ਫਿਲਮ ਦੇ ਵਿਵਾਦ ਬਾਰੇ ਖੁੱਲ੍ਹ ਕੇ ਬੋਲੇ ਦਿਲਜੀਤ ਦੋਸਾਂਝ, IND-PAK ਮੈਚ 'ਤੇ ਚੁੱਕੇ ਸਵਾਲ

ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਫਿਲਮ "ਸਰਦਾਰਜੀ 3" ਦੇ ਵਿਵਾਦ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਮੈਚ 'ਤੇ ਵੀ ਸਵਾਲ ਉਠਾਏ ਹਨ। ਦਿਲਜੀਤ ਇਸ ਸਮੇਂ ਮਲੇਸ਼ੀਆ ਵਿੱਚ ਆਪਣੇ "ਔਰਾ" ਦੌਰੇ 'ਤੇ ਹਨ। ਉਨ੍ਹਾਂ ਦਾ ਪਹਿਲਾ ਸ਼ੋਅ ਬੀਤੀ ਰਾਤ (24 ਸਤੰਬਰ) ਹੋਇਆ।

ਇਹ ਵੀ ਪੜ੍ਹੋ- ਲੁਧਿਆਣਾ ਅੱਗ ਹਾਦਸੇ 'ਚ ਦਾਦੀ- ਪੋਤੇ ਦੀ ਮੌਤ, ਕੱਲ ਹੋਵੇਗਾ ਅੰਤਿਮ ਸੰਸਕਾਰ

ਉਨ੍ਹਾਂ ਕਿਹਾ, "ਇਹ ਮੇਰੇ ਦੇਸ਼ ਦਾ ਝੰਡਾ ਹੈ, ਅਸੀਂ ਸਾਰੇ ਭਾਰਤੀ ਹਾਂ। ਜਦੋਂ ਮੇਰੀ ਫਿਲਮ "ਸਰਦਾਰਜੀ" ਫਰਵਰੀ ਵਿੱਚ ਰਿਲੀਜ਼ ਹੋਈ ਸੀ, ਤਾਂ ਹਰ ਕੋਈ ਮੈਚ ਖੇਡ ਰਿਹਾ ਸੀ ਪਰ ਅਸੀਂ ਪਹਿਲਗਾਮ ਵਿੱਚ ਵਾਪਰੀ ਦੁਖਦਾਈ ਘਟਨਾ ਦੀ ਨਿੰਦਾ ਕੀਤੀ ਸੀ। ਅਸੀਂ ਉਦੋਂ ਵੀ ਪ੍ਰਾਰਥਨਾ ਕੀਤੀ ਸੀ, ਅਤੇ ਅੱਜ ਵੀ ਪ੍ਰਾਰਥਨਾ ਕਰਦੇ ਹਾਂ ਕਿ ਹਮਲਾ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਅਸੀਂ ਆਪਣੇ ਦੇਸ਼ ਦੇ ਨਾਲ ਖੜ੍ਹੇ ਹਾਂ। ਪਰ ਇਸ (ਭਾਰਤ-ਪਾਕਿਸਤਾਨ) ਮੈਚ ਅਤੇ ਮੇਰੀ ਫਿਲਮ ਵਿੱਚ ਬਹੁਤ ਫ਼ਰਕ ਹੈ।"ਦਿਲਜੀਤ ਨੇ ਕਿਹਾ ਕਿ ਸਾਡੀ ਫਿਲਮ ਪਹਿਲਾਂ ਸ਼ੂਟ ਕੀਤੀ ਗਈ ਸੀ, ਮੈਚ ਉਸ ਤੋਂ ਬਾਅਦ ਹੋਇਆ। ਰਾਸ਼ਟਰੀ ਮੀਡੀਆ ਨੇ ਦਿਲਜੀਤ ਦੋਸਾਂਝ ਨੂੰ ਦੇਸ਼ ਦੇ ਵਿਰੁੱਧ ਦਰਸਾਉਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬੀ ਅਤੇ ਸਰਦਾਰ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾ ਸਕਦੇ।

ਫਿਲਮ "ਸਰਦਾਰਜੀ 3" ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

ਫਿਲਮ "ਸਰਦਾਰਜੀ 3" ਨੂੰ ਲੈ ਕੇ ਵਿਵਾਦ ਪਹਿਲਗਾਮ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੇ ਵੀ ਇਸ ਫਿਲਮ ਵਿੱਚ ਅਭਿਨੈ ਕੀਤਾ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਵਿਚਕਾਰ, ਸੋਸ਼ਲ ਮੀਡੀਆ 'ਤੇ ਫਿਲਮ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ। ਜਿਵੇਂ ਹੀ ਵਿਰੋਧ ਵਧਿਆ, ਫਿਲਮ ਨੂੰ ਭਾਰਤ ਵਿੱਚ ਰਿਲੀਜ਼ ਨਾ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਸਿਰਫ ਵਿਦੇਸ਼ਾਂ ਵਿੱਚ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਵਿਵਾਦ ਦੇ ਵਿਚਕਾਰ ਦਿਲਜੀਤ ਦੋਸਾਂਝ ਨੇ ਸਪੱਸ਼ਟ ਕੀਤਾ ਕਿ ਜਦੋਂ ਫਿਲਮ ਬਣਾਈ ਗਈ ਸੀ ਤਾਂ ਸਥਿਤੀ ਆਮ ਸੀ। ਉਸ ਨੇ ਕਿਹਾ ਕਿ ਉਸ ਦੇ ਲਈ, ਦੇਸ਼ ਹਮੇਸ਼ਾ ਪਹਿਲਾਂ ਆਉਂਦਾ ਹੈ।

ਇਹ ਵੀ ਪੜ੍ਹੋ- ਏਸ਼ੀਆ ਕੱਪ 'ਚ BCCI ਦਾ ਪਾਕਿਸਤਾਨ 'ਤੇ ਹਮਲਾ, ਦੋ ਖਿਡਾਰੀਆਂ ਖਿਲਾਫ ਚੁੱਕਿਆ ਵੱਡਾ ਕਦਮ

ਫੈਡਰੇਸ਼ਨ ਨੇ ਦਿਲਜੀਤ ਵਿਰੁੱਧ ਜਾਰੀ ਕੀਤੇ ਬਿਆਨ

ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ। ਉਨ੍ਹਾਂ ਕਿਹਾ, "ਜੇਕਰ ਉਹ ਫਿਲਮ ਰਿਲੀਜ਼ ਕਰਦੇ ਹਨ, ਤਾਂ ਅਸੀਂ ਦਿਲਜੀਤ ਦੋਸਾਂਝ, ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਵ੍ਹਾਈਟ ਲੈਦਰ ਹਾਊਸ ਅਤੇ ਭਾਰਤ ਦੇ ਸਾਰੇ ਨਿਰਮਾਤਾਵਾਂ 'ਤੇ ਪਾਬੰਦੀ ਲਗਾ ਦੇਵਾਂਗੇ।" ਇਸ ਦੌਰਾਨ, ਦਿਲਜੀਤ ਦੋਸਾਂਝ ਨੂੰ ਫਿਲਮ ਬਾਰਡਰ 2 ਤੋਂ ਹਟਾਉਣ ਦੀਆਂ ਗੱਲਾਂ ਚੱਲ ਰਹੀਆਂ ਸਨ ਪਰ ਉਨ੍ਹਾਂ ਨੇ ਵਾਰ-ਵਾਰ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕੀਤੇ, ਸਪੱਸ਼ਟ ਕੀਤਾ ਕਿ ਉਹ ਫਿਲਮ ਦਾ ਹਿੱਸਾ ਬਣੇ ਰਹਿਣਗੇ।