ਹੁਣ ਤਕ ਸਿਰਫ 3 ਟੀਮਾਂ ਬਣੀਆਂ Asia Cup Winners, ਸਭ ਤੋਂ ਵੱਧ ਖਿਤਾਬ ਜਿੱਤਣ ਦਾ ਰਿਕਾਰਡ ਭਾਰਤ ਦੇ ਨਾਂ

ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਖਿਤਾਬ ਜਿੱਤਣ ਦਾ ਰਿਕਾਰਡ ਭਾਰਤ ਦੇ ਨਾਂ ਹੈ। ਇਸ ਫਾਰਮੈਟ ਦੇ 31 ਸਾਲਾਂ ਦੇ ਇਤਿਹਾਸ ਵਿੱਚ ਭਾਰਤ ਨੇ 8 ਖਿਤਾਬ ਜਿੱਤੇ ਹਨ।

ਏਸ਼ੀਆ ਕੱਪ ਦਾ 17ਵਾਂ ਐਡੀਸ਼ਨ 9 ਸਤੰਬਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ ਵਿੱਚ 8 ਟੀਮਾਂ- ਅਫਗਾਨਿਸਤਾਨ, ਹਾਂਗਕਾਂਗ, ਭਾਰਤ, ਯੂਏਈ, ਬੰਗਲਾਦੇਸ਼, ਪਾਕਿਸਤਾਨ, ਓਮਾਨ ਅਤੇ ਸ਼੍ਰੀਲੰਕਾ ਹਿੱਸਾ ਲੈ ਰਹੀਆਂ ਹਨ ਜੋ 28 ਸਤੰਬਰ ਤੱਕ ਚੱਲੇਗਾ। ਇਸ ਸਾਲ ਦਾ ਏਸ਼ੀਆ ਕੱਪ ਟੀ20 ਫਾਰਮੈਟ ਵਿੱਚ ਖੇਡਿਆ ਜਾਵੇਗਾ। ਹੁਣ ਤੱਕ ਦੋ ਏਸ਼ੀਆ ਕੱਪ ਟੀ20 ਫਾਰਮੈਟ ਵਿੱਚ ਹੋਏ ਹਨ। ਬਾਕੀ 14 ਮੈਚ ਵਨਡੇ ਫਾਰਮੈਟ ਵਿੱਚ ਖੇਡੇ ਗਏ ਹਨ।

ਏਸ਼ੀਆ ਕੱਪ ਵਿੱਚ ਸਭ ਤੋਂ ਵੱਧ ਖਿਤਾਬ ਜਿੱਤਣ ਦਾ ਰਿਕਾਰਡ ਭਾਰਤ ਦੇ ਨਾਂ ਹੈ। ਇਸ ਫਾਰਮੈਟ ਦੇ 31 ਸਾਲਾਂ ਦੇ ਇਤਿਹਾਸ ਵਿੱਚ ਭਾਰਤ ਨੇ 8 ਖਿਤਾਬ ਜਿੱਤੇ ਹਨ। ਇਸ ਤੋਂ ਬਾਅਦ ਸ਼੍ਰੀਲੰਕਾ ਦਾ ਨੰਬਰ ਆਉਂਦਾ ਹੈ ਜਿਸਨੇ ਏਸ਼ੀਆ ਕੱਪ ਦਾ ਫਾਈਨਲ 6 ਵਾਰ ਜਿੱਤਿਆ ਹੈ। ਪਾਕਿਸਤਾਨ ਨੇ ਇਹ ਟੂਰਨਾਮੈਂਟ 2 ਵਾਰ ਜਿੱਤਿਆ ਹੈ। ਬੰਗਲਾਦੇਸ਼ 3 ਵਾਰ ਫਾਈਨਲ ਵਿੱਚ ਪਹੁੰਚਿਆ ਹੈ ਪਰ ਅਜੇ ਤੱਕ ਆਪਣਾ ਪਹਿਲਾ ਏਸ਼ੀਆ ਕੱਪ ਖਿਤਾਬ ਨਹੀਂ ਜਿੱਤ ਸਕਿਆ। ਅਫਗਾਨਿਸਤਾਨ ਅਜੇ ਤੱਕ ਏਸ਼ੀਆ ਕੱਪ ਦੇ ਫਾਈਨਲ ਵਿੱਚ ਨਹੀਂ ਪਹੁੰਚਿਆ ਹੈ।

ਭਾਰਤ ਇਸ ਟੂਰਨਾਮੈਂਟ ਦਾ ਡਿਫੈਂਡਿੰਗ ਚੈਂਪੀਅਨ ਹੈ। ਪਿਛਲੇ ਐਡੀਸ਼ਨ ਦੇ ਫਾਈਨਲ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ 54 ਦੌੜਾਂ 'ਤੇ ਆਊਟ ਕਰ ਦਿੱਤਾ ਸੀ ਅਤੇ ਮੈਚ 10 ਵਿਕਟਾਂ ਨਾਲ ਜਿੱਤਿਆ ਸੀ। ਜਿਸ ਵਿੱਚ ਮੁਹੰਮਦ ਸਿਰਾਜ ਨੇ 6 ਸ਼ਾਨਦਾਰ ਵਿਕਟਾਂ ਲਈਆਂ ਸਨ। ਹਾਲਾਂਕਿ, ਸ਼੍ਰੀਲੰਕਾ ਟੀ-20 ਫਾਰਮੈਟ ਵਿੱਚ ਡਿਫੈਂਡਿੰਗ ਚੈਂਪੀਅਨ ਹੈ। ਸ਼੍ਰੀਲੰਕਾ ਨੇ ਦੁਬਈ ਵਿੱਚ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਇਸ ਮੈਚ ਵਿੱਚ ਭਾਨੂਕਾ ਰਾਜਪਕਸ਼ੇ ਨੇ 45 ਗੇਂਦਾਂ ਵਿੱਚ 71 ਦੌੜਾਂ ਦੀ ਅਜੇਤੂ ਪਾਰੀ ਖੇਡੀ।