"Over Confidence ਲੈ ਡੁੱਬਿਆ!" ਜੀਪ ਸਣੇ ਨਦੀ 'ਚ ਰੁੜ ਗਏ ਨੌਜਵਾਨ

ਇਕ ਜੀਪ ਦਾ ਚਾਲਕ ਨਦੀ ਕਿਨਾਰੇ ਖੜ੍ਹਾ ਸੀ। ਜੀਪ 'ਚ 3-4 ਨੌਜਵਾਨ ਵੀ ਮੌਜੂਦ ਸਨ। ਉਸ ਨੂੰ ਲੋਕਾਂ ਨੇ ਕਾਫੀ ਮਨਾਂ ਕੀਤਾ ਕਿ ਉਹ ਨਦੀ ਪਾਰ ਨਾ ਕਰੇ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।

ਜਯੰਤੀ ਮਾਜਰੀ ਅਤੇ ਆਸ ਪਾਸ ਦੇ ਪੰਜ ਪਿੰਡਾਂ 'ਚ ਭਾਰੀ ਬਾਰਿਸ਼ ਕਾਰਨ, ਪਿੰਡ ਮੱਲਾਂਪੁਰ ਤੋਂ ਜਯੰਤੀ ਮਾਜਰੀ ਵੱਲ ਵਗਦੀ ਮੌਸਮੀ ਨਦੀ ਦੇ ਪਾਣੀ ਦਾ ਪੱਧਰ ਐਤਵਾਰ ਸ਼ਾਮ ਨੂੰ ਵਧ ਗਿਆ। ਨਦੀ ਦੇ ਕੰਢੇ ਖੜ੍ਹੇ ਲੋਕ ਆਪਣੇ ਘਰਾਂ ਨੂੰ ਜਾਣ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਇਕ ਜੀਪ ਦਾ ਚਾਲਕ ਨਦੀ ਕਿਨਾਰੇ ਖੜ੍ਹਾ ਸੀ। ਜੀਪ 'ਚ 3-4 ਨੌਜਵਾਨ ਵੀ ਮੌਜੂਦ ਸਨ। ਉਸ ਨੂੰ ਲੋਕਾਂ ਨੇ ਕਾਫੀ ਮਨਾਂ ਕੀਤਾ ਕਿ ਉਹ ਨਦੀ ਪਾਰ ਨਾ ਕਰੇ ਪਰ ਉਸ ਨੇ ਕਿਸੇ ਦੀ ਨਹੀਂ ਸੁਣੀ।

ਜੀਪ ਕੁੱਝ ਦੂਰੀ ਤੱਕ ਅੱਗੇ ਵਧੀ ਪਰ ਤੇਜ਼ ਵਹਾਅ ਕਾਰਨ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਦੇਖਦੇ ਹੀ ਦੇਖਦੇ ਉਸ ਦੀ ਜੀਪ ਨਦੀ ਦੇ ਤੇਜ਼ ਪਾਣੀ 'ਚ ਰੁੜ੍ਹ ਗਈ ਅਤੇ ਪਲਟੀਆਂ ਖਾਂਦੀ ਹੋਈ ਇਕ ਕਿਨਾਰੇ ਲੱਗ ਗਈ, ਜਿਸ ਕਾਰਨ ਜੀਪ 'ਚ ਬੈਠੇ ਬੰਦਿਆਂ ਦਾ ਬਚਾਅ ਹੋ ਗਿਆ। ਇਸ ਨੂੰ ਦੇਖ ਕੇ ਪਿੰਡ ਦੇ ਲੋਕਾਂ ਨੇ ਜੇ. ਸੀ. ਬੀ. ਦੀ ਮਦਦ ਨਾਲ ਜੀਪ ਨੂੰ ਬਾਹਰ ਕੱਢਿਆ ਪਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਸੀ।

ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਲਗਭਗ 22 ਦਿਨ ਹੋ ਗਏ ਹਨ। ਇੱਥੇ ਸੜਕਾਂ 'ਤੇ ਬਣੇ ਰੈਂਪ ਬ੍ਰਿਜ ਟੁੱਟੇ ਹੋਏ ਹਨ। ਪਿਛਲੇ ਸਾਲ ਵੀ ਬਰਸਾਤ ਦੇ ਮੌਸਮ ਦੌਰਾਨ ਇਨ੍ਹਾਂ ਬਰਸਾਤੀ ਨਦੀਆਂ ਵਿੱਚ ਤਿੰਨ ਮੋਟਰਸਾਈਕਲ ਵਹਿ ਗਏ ਸਨ। ਪਿੰਡ ਕਸੌਲੀ ਦੇ ਸਾਬਕਾ ਸਰਪੰਚ ਸੋਮਨਾਥ ਦਾ ਕਹਿਣਾ ਹੈ ਕਿ 24 ਅਗਸਤ ਨੂੰ ਇਸ ਬਾਰਿਸ਼ ਦੇ ਤੇਜ਼ ਪਾਣੀ ਵਿੱਚ ਜੀਪ ਵਹਿ ਗਈ ਸੀ। ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ।