ਸਕੂਲ ਖੁੱਲ੍ਹਦਿਆਂ ਹੀ ਵਾਪਰਿਆ ਵੱਡਾ ਹਾਦਸਾ, ਨਾਲੇ 'ਚ ਜਾ ਡਿੱਗੀ ਵਿਦਿਆਰਥੀਆਂ ਨਾਲ ਭਰੀ ਬੱਸ

ਪੰਜਾਬ ਦੇ ਨਾਭਾ ਹਲਕੇ ਵਿੱਚ ਅੱਜ ਸਵੇਰੇ ਸਕੂਲ ਦੇ ਪਹਿਲੇ ਹੀ ਦਿਨ ਇੱਕ ਵੱਡਾ ਹਾਦਸਾ ਵਾਪਰਿਆ। ਇੰਡੋ ਬ੍ਰਿਟਿਸ਼ ਸਕੂਲ ਦੀ ਬੱਸ ਪਿੰਡ ਦੁਲੱਦੀ ਦੇ ਸੇਮ ਨਾਲੇ ਵਿੱਚ ਪਲਟ ਗਈ।

ਪੰਜਾਬ ਦੇ ਨਾਭਾ ਹਲਕੇ ਵਿੱਚ ਅੱਜ ਸਵੇਰੇ ਸਕੂਲ ਦੇ ਪਹਿਲੇ ਹੀ ਦਿਨ ਇੱਕ ਵੱਡਾ ਹਾਦਸਾ ਵਾਪਰਿਆ। ਇੰਡੋ ਬ੍ਰਿਟਿਸ਼ ਸਕੂਲ ਦੀ ਬੱਸ ਪਿੰਡ ਦੁਲੱਦੀ ਦੇ ਸੇਮ ਨਾਲੇ ਵਿੱਚ ਪਲਟ ਗਈ। ਹਾਦਸੇ ਦੇ ਸਮੇਂ ਬੱਸ ਵਿੱਚ ਲਗਭਗ 20 ਵਿਦਿਆਰਥੀ ਸਵਾਰ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਜਾਣਕਾਰੀ ਅਨੁਸਾਰ, ਬੱਸ ਨਾਭਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਆ ਰਹੀ ਸੀ। ਅਚਾਨਕ ਸਾਹਮਣੇ ਤੋਂ ਇੱਕ ਵਾਹਨ ਆਉਣ ਕਾਰਨ ਡਰਾਈਵਰ ਨੇ ਬੱਸ ਨੂੰ ਕਿਨਾਰੇ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਬੱਸ ਸੜਕ ਤੋਂ ਖਿਸਕ ਕੇ ਸੇਮ ਨਾਲੇ ਵਿੱਚ ਪਲਟ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਸਟਾਫ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਏ। ਪੁਲਿਸ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।