ਭਾਜਪਾ ਨੂੰ ਜਲੰਧਰ ਕੇਂਦਰੀ ਹਲਕੇ ਵਿੱਚ ਵੱਡਾ ਝੱਟਕਾ, ਨਿਤਿਨ ਕੋਹਲੀ ਅਤੇ ਅੰਮ੍ਰਿਤ ਪਾਲ ਦੀ ਜੋੜੀ ਨੇ ਕੀਤਾ ਕਮਾਲ

ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਅਣਮਿਟ ਮੁਹਿੰਮ ਅਤੇ ਆਮ ਆਦਮੀ ਪਾਰਟੀ ਦੀ ਲੋਕ ਭਲਾਈ ਲਈ ਕੀਤੀ ਜਾ ਰਹੀ ਨਿਰੰਤਰ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ, ਭਾਜਪਾ ਦੇ ਮੰਡਲ ਸਕੱਤਰ ਵਿਲਿਅਮ ਨੇ ਅੱਜ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ। ਇਸ ਮੌਕੇ ਡਾਕਟਰ ਅਮਿਤ ਸੰਗਠਨ ਇੰਚਾਰਜ ਜਲੰਧਰ ਕੇਂਦਰੀ,ਕੌਂਸਲਰ ਲਵ ਰੌਬਿਨ, ਗੰਗਾ ਦੇਵੀ ਸਾਬਕਾ ਕੌਂਸਲਰ ਮੁੱਖ ਸੀ।

ਇਹ ਸ਼ਮੂਲੀਅਤ ਜਲੰਧਰ ਦੇ ਸੈੰਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਹਲਕਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ. ਅੰਮ੍ਰਿਤ ਪਾਲ ਸਿੰਘ ਦੀ ਮੌਜੂਦਗੀ ਹੇਠ ਹੋਈ।

ਇਸ ਮੌਕੇ ‘ਤੇ ਨਵੇਂ ਸ਼ਾਮਿਲ ਹੋਏ ਵਰਕਰਾਂ ਨੇ ਦਾਅਵਾ ਕੀਤਾ ਕਿ ਉਹ ਆਮ ਆਦਮੀ ਪਾਰਟੀ ਦੇ ਵਿਚਾਰਾਂ, ਇਮਾਨਦਾਰ ਸਿਆਸਤ ਅਤੇ ਲੋਕ-ਕੇਂਦਰਤ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ।

ਪਾਰਟੀ ਨੇ ਵਿਲਿਅਮ ਅਤੇ ਉਨ੍ਹਾਂ ਦੇ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਲੋਕ ਸੇਵਾ ਲਈ ਪੂਰੀ ਸਮਰਪਿਤਤਾ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸ ਮੋਕੇ ਹਲਕਾ ਸੰਗਠ ਇੰਚਾਰਜ ਡਾ:ਅਮਿਤ ,ਵਿੱਕੀ, ਸ਼ਰਮਨ ਲਾਲ, ਮੋਨੂੰ ਆਰੋੜਾ ਆਰੀਅਨ, ਗੋਪੀਰਾਮ, ਜੋਗਿੰਦਰ ਪਾਲ ਰਾਜੂ ਰਾਮ ਪ੍ਰਕਾਸ਼ ਬੋਧਗੇ ਸੋਡੀ ,ਸੇਵਕ, ਰਿੰਕੂ ਵਿਕੀ ਗਿੰਨਾ, ਚੇਤਨ ,ਵਿਕੀ ,ਹੈਪੀ, ਰਾਕੇਸ਼ ਸੁਖਵੰਤ ਸਿੰਘ, ਸੁੱਖਾ , ਕਮਲਜੀਤ, ਸ਼ਿੰਦਾ ਅਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।