ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦੇਹਾਂਤ

ਮਸ਼ਹੂਰ ਪੰਜਾਬੀ ਸਿੰਗਰ ਗੁਰ ਸਿੱਧੂ ਦੇ ਪਿਤਾ ਦਾ ਬੀਤੀ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਗੁਰ ਸਿੱਧੂ ਦੇ ਪਿਤਾ ਪੰਜਾਬ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸਰਪੰਚ ਸਨ।

ਗਾਇਕ ਗੁਰ ਸਿੱਧੂ ਨੇ ਥੋੜ੍ਹੇ ਹੀ ਸਮੇਂ 'ਚ ਆਪਣਿਆਂ ਗੀਤਾਂ ਨਾਲ ਫੈਨਜ਼ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਹੈ। ਫੈਨਜ਼ ਨੂੰ ਗੁਰ ਸਿੱਧੂ ਦੇ ਗੀਤ ਬਹੁਤ ਹੀ ਪਸੰਦ ਆਉਂਦੇ ਹਨ।ਦੱਸ ਦਈਏ ਕਿ ਪੰਜਾਬੀ ਗਾਇਕ ਗੁਰ ਸਿੱਧੂ ਦੇ ਪਿਤਾ ਦਾ ਬੀਤੀ ਦੇਰ ਰਾਤ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਗੁਰ ਸਿੱਧੂ ਦੇ ਪਿਤਾ ਪੰਜਾਬ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸਰਪੰਚ ਸਨ। 

ਇਸ ਗੱਲ ਦੀ ਜਾਣਕਾਰੀ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਪੰਜਾਬੀ ਲੋਕ ਗਾਇਕ ਗੁਰ ਸਿੱਧੂ ਦੇ ਪਿਤਾ ਅਤੇ ਮੇਰੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸਰਪੰਚ ਸਰਦਾਰ ਸੁਖਬੀਰ ਸਿੰਘ ਸਿੱਧੂ ਦਿਲ ਦਾ ਦੌਰ ਪੈਣ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ। ਵਾਹਿਗੁਰੂ ਜੀ ਸਰਦਾਰ ਸੁਖਬੀਰ ਸਿੰਘ ਸਿੱਧੂ ਜੀ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਇਸ ਔਖੇ ਸਮੇਂ 'ਚ ਪਰਿਵਾਰ ਨੂੰ ਹਿੰਮਤ ਦੇਣ।