ਅਮਰੀਕਾ 'ਚ ਭਗਵਾਨ ਹਨੂੰਮਾਨ ਦਾ ਅਪਮਾਨ, ਟਰੰਪ ਦੇ ਨੇਤਾ ਦੀ ਭੜਕਾਊ ਟਿੱਪਣੀ ਨਾਲ ਵਧਿਆ ਰੋਸ

ਕਈ ਹੋਰ ਸੰਗਠਨਾਂ ਨੇ ਵੀ ਇਸ ਨੂੰ ਧਾਰਮਿਕ ਵਿਸ਼ਵਾਸਾਂ 'ਤੇ ਹਮਲਾ ਕਿਹਾ ਹੈ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਅਮਰੀਕੀ ਨਾਗਰਿਕਾਂ ਨੇ ਵੀ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਫਿਲਹਾਲ, ਡੰਕਨ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਨੇਤਾ ਅਲੈਕਜ਼ੈਂਡਰ ਡੰਕਨ ਨੇ ਭਗਵਾਨ ਹਨੂੰਮਾਨ ਦੀ ਮੂਰਤੀ ਬਾਰੇ ਇੱਕ ਵਿਵਾਦਪੂਰਨ ਬਿਆਨ ਜਾਰੀ ਕੀਤਾ ਹੈ। ਡੰਕਨ ਦੇ ਬਿਆਨ ਨੇ ਵਿਵਾਦ ਛੇੜ ਦਿੱਤਾ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ (HAF) ਨੇ ਇਸ ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਵਿਰੋਧ ਕੀਤਾ। ਕਈ ਹੋਰ ਸੰਗਠਨਾਂ ਨੇ ਵੀ ਇਸ ਨੂੰ ਧਾਰਮਿਕ ਵਿਸ਼ਵਾਸਾਂ 'ਤੇ ਹਮਲਾ ਕਿਹਾ ਹੈ ਅਤੇ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਅਮਰੀਕੀ ਨਾਗਰਿਕਾਂ ਨੇ ਵੀ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਫਿਲਹਾਲ, ਡੰਕਨ ਵੱਲੋਂ ਕੋਈ ਅਧਿਕਾਰਤ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅਕਸ਼ੈ ਕੁਮਾਰ ਦੇ ਵੀਡੀਓ 'ਤੇ ਅੰਮ੍ਰਿਤਸਰ-ਜਲੰਧਰ 'ਚ ਹੰਗਾਮਾ, ਐਕਟਰ ਬੋਲੇ – AI ਜੈਨਰੇਟੇਡ!

ਅਮਰੀਕਾ ਦੇ ਟੈਕਸਾਸ ਦੇ ਸ਼ੂਗਰ ਲੈਂਡ ਵਿੱਚ ਸਥਿਤ ਸ਼੍ਰੀ ਅਸ਼ਟਲਕਸ਼ਮੀ ਮੰਦਿਰ ਵਿੱਚ ਭਗਵਾਨ ਹਨੂੰਮਾਨ ਦੀ 90 ਫੁੱਟ ਉੱਚੀ ਕਾਂਸੀ ਦੀ ਮੂਰਤੀ ਹੈ। ਇਸ ਨੂੰ 'ਸਟੈਚੂ ਆਫ਼ ਯੂਨੀਅਨ' ਕਿਹਾ ਜਾਂਦਾ ਹੈ। ਇਹ ਭਾਰਤ ਤੋਂ ਬਾਹਰ ਹਨੂੰਮਾਨ ਦੀ ਸਭ ਤੋਂ ਉੱਚੀ ਮੂਰਤੀ ਹੈ। ਇਸ ਮੂਰਤੀ ਦਾ ਭਾਰ 90 ਟਨ ਹੈ ਅਤੇ ਇਹ ਪੰਜ ਧਾਤਾਂ ਦੇ ਮਿਸ਼ਰਣ ਤੋਂ ਬਣੀ ਹੈ। ਇਹ ਫਲੋਰੀਡਾ ਵਿੱਚ ਸਟੈਚੂ ਆਫ਼ ਲਿਬਰਟੀ (151 ਫੁੱਟ) ਅਤੇ ਪੈਗਾਸਸ ਐਂਡ ਡਰੈਗਨ (110 ਫੁੱਟ) ਤੋਂ ਬਾਅਦ, ਸੰਯੁਕਤ ਰਾਜ ਅਮਰੀਕਾ ਵਿੱਚ ਤੀਜੀ ਸਭ ਤੋਂ ਉੱਚੀ ਮੂਰਤੀ ਹੈ। ਇਸ ਮੂਰਤੀ ਲਈ ਤਿੰਨ ਦਿਨਾਂ ਦਾ ਪਵਿੱਤਰ ਸਮਾਰੋਹ 15 ਤੋਂ 18 ਅਗਸਤ, 2024 ਤੱਕ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ।

ਡੰਕਨ ਦਾ ਵਿਵਾਦਿਤ ਬਿਆਨ

ਡੰਕਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਸ ਮੂਰਤੀ ਨੂੰ 'ਝੂਠੇ ਹਿੰਦੂ ਭਗਵਾਨ ਦੀ ਮੂਰਤੀ' ਕਹਿੰਦੇ ਹੋਏ ਲਿਖਿਆ,''ਅਸੀਂ ਇਕ ਕਰਿਸਚਨ ਰਾਸ਼ਟਰ ਹਾਂ।” ਉਸ ਨੇ ਬਾਈਬਲ (Exodus 20:3-4) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸੇ ਹੋਰ ਭਗਵਾਨ ਦੀ ਪੂਜਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਮੂਰਤੀਆਂ ਬਣਾਉਣੀਆਂ ਚਾਹੀਦੀਆਂ।

ਸੋਸ਼ਲ ਮੀਡੀਆ ’ਤੇ ਭਾਰੀ ਗੁੱਸਾ

ਇਸ ਮਾਮਲੇ ਨੇ ਸੋਸ਼ਲ ਮੀਡੀਆ ’ਤੇ ਵੀ ਬਹੁਤ ਗੁੱਸਾ ਪੈਦਾ ਕੀਤਾ। ਇਕ ਉਪਭੋਗਤਾ ਜੌਰਡਨ ਕ੍ਰੌਡਰ ਨੇ ਲਿਖਿਆ,“ਤੁਸੀਂ ਹਿੰਦੂ ਨਹੀਂ ਹੋ, ਇਸ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ। ਵੇਦ ਲਗਭਗ 2000 ਸਾਲ ਪਹਿਲਾਂ ਲਿਖੇ ਗਏ ਸਨ ਅਤੇ ਉਨ੍ਹਾਂ ਦਾ ਕ੍ਰਿਸ਼ਚੀਅਨ ਧਰਮ ’ਤੇ ਵੀ ਅਸਰ ਰਿਹਾ ਹੈ। ਇਸ ਦਾ ਸਤਿਕਾਰ ਕਰੋ।”