ਸੌਣ ਦਾ ਇਹ ਢੰਗ ਸਰੀਰ ਨੂੰ ਰੱਖਦਾ ਹੈ ਤੰਦਰੁਸਤ, ਜਾਣੋ ਹੋਰ ਹੈਰਾਨੀਜਨਕ ਫਾਇਦੇ

ਨੀਂਦ ਸਾਡੀ ਸਿਹਤ ਲਈ ਆਕਸੀਜਨ ਜਿੰਨੀ ਹੀ ਜ਼ਰੂਰੀ ਹੈ। ਪਰ ਸਿਰਫ਼ ਨੀਂਦ ਦੀ ਮਾਤਰਾ ਹੀ ਨਹੀਂ, ਸੌਣ ਦਾ ਢੰਗ ਵੀ ਬਹੁਤ ਅਹਿਮ ਹੈ। ਕਈ ਲੋਕ ਪਾਸਾ ਲੈ ਕੇ ਸੌਂਦੇ ਹਨ, ਕਈ ਢਿੱਡ ਭਾਰ ਅਤੇ ਕਈ ਪਿੱਠ ਭੀਰ ਪਰ ਵਿਗਿਆਨਕ ਅਧਿਐਨਾਂ ਅਨੁਸਾਰ ਹਰੇਕ ਪੋਜ਼ੀਸ਼ਨ ਦਾ ਸਰੀਰ ’ਤੇ ਵੱਖਰਾ ਅਸਰ ਪੈਂਦਾ ਹੈ।

ਪਾਸਾ ਲੈ ਕੇ ਸੌਣਾ

ਡਾਕਟਰਾਂ ਮੁਤਾਬਕ ਪਾਸਾ ਲੈ ਕੇ ਸੌਣਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਹ ਪੋਜ਼ੀਸ਼ਨ ਰੀੜ੍ਹ ਦੀ ਹੱਡੀ ਨੂੰ ਸਹੀ ਸਥਿਤੀ ਵਿੱਚ ਰੱਖਦੀ ਹੈ ਅਤੇ ਗਰਦਨ ਤੇ ਦਬਾਅ ਘਟਾਉਂਦੀ ਹੈ। ਇਸ ਨਾਲ ਘੁਰਾੜੇ ਵੀ ਘੱਟ ਹੁੰਦੇ ਹਨ ਅਤੇ ਪਚਣ ਪ੍ਰਣਾਲੀ ਸੁਚੱਜੀ ਰਹਿੰਦੀ ਹੈ। ਖ਼ਾਸ ਕਰਕੇ ਖੱਬੇ ਪਾਸੇ ਸੌਣ ਨਾਲ ਦਿਲ ਅਤੇ ਬੱਚੇਦਾਨੀ ਤੱਕ ਖੂਨ ਦੀ ਰਫ਼ਤਾਰ ਬਿਹਤਰ ਬਣਦੀ ਹੈ, ਇਸੇ ਲਈ ਗਰਭਵਤੀ ਔਰਤਾਂ ਲਈ ਇਹ ਸਭ ਤੋਂ ਵਧੀਆ ਮੰਨੀ ਜਾਂਦੀ ਹੈ।

ਢਿੱਡ ਭਾਰ ਸੌਣਾ

ਢਿੱਡ ਭਾਰ ਸੌਣ ਵਾਲਿਆਂ ਲਈ ਖ਼ਬਰ ਘੱਟ ਚੰਗੀ ਹੈ। ਇਹ ਪੋਜ਼ੀਸ਼ਨ ਰੀੜ੍ਹ ਦੀ ਹੱਡੀ ’ਤੇ ਦਬਾਅ ਵਧਾਉਂਦੀ ਹੈ ਅਤੇ ਗਰਦਨ ਦਰਦ ਦਾ ਖਤਰਾ ਬਣਾਉਂਦੀ ਹੈ। ਲਗਾਤਾਰ ਇਸ ਤਰੀਕੇ ਨਾਲ ਸੌਣ ਨਾਲ ਲੱਕ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ। ਹਾਲਾਂਕਿ ਇਸ ਨਾਲ ਘੁਰਾੜੇ ਕੁਝ ਹੱਦ ਤੱਕ ਘੱਟ ਹੁੰਦੇ ਹਨ ਪਰ ਇਹ ਸਿਹਤ ਲਈ ਲੰਬੇ ਸਮੇਂ ਤੱਕ ਫਾਇਦਾਮੰਦ ਨਹੀਂ।

ਪਿੱਠ ਭਾਰ ਸੌਣਾ

ਪਿੱਠ ਭਾਰ ਸੌਣ ਨਾਲ ਰੀੜ੍ਹ ਦੀ ਹੱਡੀ ਨੂੰ ਕੁਦਰਤੀ ਸਹਾਰਾ ਮਿਲਦਾ ਹੈ ਪਰ ਜਿਨ੍ਹਾਂ ਨੂੰ ਘੁਰਾੜੇ ਜਾਂ ਸਲੀਪ ਐਪਨੀਆ ਦੀ ਸਮੱਸਿਆ ਹੈ, ਉਨ੍ਹਾਂ ਲਈ ਇਹ ਪੋਜ਼ੀਸ਼ਨ ਉਲਟੀ ਸਾਬਤ ਹੋ ਸਕਦੀ ਹੈ।

ਡਾਕਟਰਾਂ ਦਾ ਮੰਨਣਾ ਹੈ ਕਿ ਖੱਬੇ ਪਾਸੇ ਸੌਣਾ ਸਭ ਤੋਂ ਵਧੀਆ ਵਿਕਲਪ ਹੈ। ਇਹ ਨੀਂਦ ਨੂੰ ਗਹਿਰਾ ਕਰਦਾ ਹੈ, ਪਾਚਣ ਪ੍ਰਣਾਲੀ ਨੂੰ ਸੁਚੱਜਾ ਰੱਖਦਾ ਹੈ ਅਤੇ ਦਿਲ ਲਈ ਵੀ ਲਾਭਕਾਰੀ ਹੈ। ਢਿੱਡ ਭਾਰ ਸੌਣ ਤੋਂ ਸੰਭਵ ਤੌਰ ’ਤੇ ਬਚਣਾ ਚਾਹੀਦਾ ਹੈ।