Bigg Boss 'ਚ ਨਜ਼ਰ ਆਉਣਗੇ ਅੰਡਰਟੇਕਰ ! ਫੈਨਜ਼ 'ਚ ਖੁਸ਼ੀ ਦੀ ਲਹਿਰ

ਨਿਰਮਾਤਾਵਾਂ ਅਤੇ ਅੰਡਰਟੇਕਰ ਵਿਚਕਾਰ ਗੱਲਬਾਤ ਚੱਲ ਰਹੀ ਹੈ। ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਅੰਡਰਟੇਕਰ ਨਵੰਬਰ ਦੇ ਮਹੀਨੇ ਵਿੱਚ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋ ਸਕਦੇ ਹਨ।

ਬਿੱਗ ਬੌਸ 19 ਦਾ ਪ੍ਰੀਮੀਅਰ 24 ਅਗਸਤ ਤੋਂ ਹੋਣ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਸ਼ੋਅ ਦੇ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੌਰਾਨ, ਖ਼ਬਰ ਹੈ ਕਿ ਇਸ ਸੀਜ਼ਨ 'ਚ WWE ਸਟਾਰ ਅੰਡਰਟੇਕਰ ਵੀ ਦਿਖਾਈ ਦੇ ਸਕਦੇ ਹਨ। ਹਾਲਾਂਕਿ, ਇਸ ਖ਼ਬਰ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਬਿੱਗ ਬੌਸ ਨਾਲ ਜੁੜੇ ਸੂਤਰਾਂ ਅਨੁਸਾਰ ਨਿਰਮਾਤਾਵਾਂ ਅਤੇ ਅੰਡਰਟੇਕਰ ਵਿਚਕਾਰ ਗੱਲਬਾਤ ਚੱਲ ਰਹੀ ਹੈ। ਜੇਕਰ ਸਭ ਕੁਝ ਯੋਜਨਾ ਅਨੁਸਾਰ ਰਿਹਾ ਤਾਂ ਅੰਡਰਟੇਕਰ ਨਵੰਬਰ ਦੇ ਮਹੀਨੇ ਵਿੱਚ ਬਿੱਗ ਬੌਸ ਦੇ ਘਰ ਵਿੱਚ ਦਾਖਲ ਹੋ ਸਕਦੇ ਹਨ। ਉਹ ਸ਼ੋਅ ਵਿੱਚ 7 ​​ਤੋਂ 10 ਦਿਨਾਂ ਲਈ ਦਿਖਾਈ ਦੇ ਸਕਦੇ ਹਨ।

24 ਅਗਸਤ ਤੋਂ ਸ਼ੁਰੂ ਹੋਵੇਗਾ ਇਹ ਸ਼ੋਅ

ਬਿੱਗ ਬੌਸ 19 ਵਿੱਚ ਕੁੱਲ 15 ਪ੍ਰਤੀਯੋਗੀ ਐਂਟਰੀ ਕਰਨਗੇ। ਕੁਝ ਸਮੇਂ ਬਾਅਦ, 3 ਵਾਈਲਡ ਕਾਰਡ ਐਂਟਰੀਆਂ ਆਉਣਗੀਆਂ। ਰਿਪੋਰਟਾਂ ਦੀ ਮੰਨੀਏ ਤਾਂ, ਸ਼ੋਅ ਵਿੱਚ ਸਿਰਫ਼ 15 ਸਿੰਗਲ ਬੈੱਡ ਹੋਣਗੇ ਜਦਕਿ ਵਾਈਲਡ ਕਾਰਡ ਪ੍ਰਤੀਯੋਗੀਆਂ ਦੀ ਐਂਟਰੀ ਤੋਂ ਬਾਅਦ ਘਰ ਵਿੱਚ ਰਹਿਣ ਵਾਲੇ ਮੈਂਬਰਾਂ ਦੀ ਕੁੱਲ ਗਿਣਤੀ 18 ਹੋ ਜਾਵੇਗੀ।ਇਸ ਵਾਰ ਦਾ ਸੀਜ਼ਨ ਪਹਿਲਾਂ ਨਾਲੋਂ ਵਧੇਰੇ ਲੰਮਾ ਹੋਵੇਗਾ। ਮੈਕਰਜ਼ ਦੇ ਅਨੁਸਾਰ, ਬਿੱਗ ਬੌਸ 19 ਲਗਭਗ 5 ਮਹੀਨੇ ਤੱਕ ਚੱਲੇਗਾ ਅਤੇ ਦਰਸ਼ਕ ਇਸਨੂੰ ਜਿਓ ਹੌਟਸਟਾਰ ‘ਤੇ ਵੀ ਦੇਖ ਸਕਣਗੇ।