ਵੀਰ ਜੀ ਵਿਆਹੁਣ ਚੱਲਿਆ..... ਹੜ੍ਹ ਵਿਚਾਲੇ ਟਰੈਕਟਰ ਤੇ ਨਿਕਲੀ ਬਾਰਾਤ, ਬਣੀ ਖਿੱਚ ਦਾ ਕੇਂਦਰ

ਹੜ੍ਹ ਨਾਲ ਜੂਝ ਰਹੇ ਇਕ ਇਲਾਕੇ ਵਿੱਚ ਵਿਆਹ ਦੀ ਬਾਰਾਤ ਕਾਰਾਂ ਦੀ ਥਾਂ ਟਰੈਕਟਰ ‘ਤੇ ਨਿਕਲੀ।

ਹੜ੍ਹ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਸੜਕਾਂ ਪਾਣੀ ਨਾਲ ਭਰੀਆਂ ਹੋਣ ਕਰਕੇ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਇਸੀ ਵਿਚਾਲੇ ਪੰਜਾਬ ਤੋਂ ਇਕ ਅਨੋਖਾ ਨਜ਼ਾਰਾ ਸਾਹਮਣੇ ਆਇਆ ਹੈ।


ਹੜ੍ਹ ਨਾਲ ਜੂਝ ਰਹੇ ਇਕ ਇਲਾਕੇ ਵਿੱਚ ਵਿਆਹ ਦੀ ਬਾਰਾਤ ਕਾਰਾਂ ਦੀ ਥਾਂ ਟਰੈਕਟਰ ‘ਤੇ ਨਿਕਲੀ। ਦਿਲਚਸਪ ਗੱਲ ਇਹ ਰਹੀ ਕਿ ਲਾੜਾ ਵੀ ਟਰੈਕਟਰ ‘ਤੇ ਹੀ ਸਜ-ਧਜ ਕੇ ਖੜ੍ਹਾ ਹੋਇਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।


ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਹਾਲਾਤ ਭਾਵੇਂ ਦੁੱਖਦਾਈ ਹਨ ਪਰ ਲੋਕ ਆਪਣੇ ਢੰਗ ਨਾਲ ਹੌਸਲਾ ਰੱਖ ਕੇ ਖੁਸ਼ੀਆਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।